ਸਰਨਾ ਨੇ ਬਾਗੀ ਧੜੇ ਦੇ ਭਾਜਪਾ ਪੱਖੀ ਰੁਖ ਤੇ ਚੁੱਕੇ ਸਵਾਲ

Global Team
2 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਬਾਗ਼ੀ ਧੜਾ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦਾ ਸਮਰਥਕ ਹੈ।

ਸਰਨਾ ਨੇ ਖੁਲਾਸਾ ਕੀਤਾ, “ਬਾਗੀ ਧੜੇ ਦੇ ਇੱਕ ਸੀਨੀਅਰ ਮੈਂਬਰ ਵੱਲੋਂ ਲੋਕ ਸਭਾ ਚੋਣਾਂ ਲਈ ਸ਼ੁਰੂ ਵਿੱਚ ਖੱਬੇ ਪੱਖੀਆਂ ਅਤੇ ਬਸਪਾ ਨਾਲ ਗੱਠਜੋੜ ਲਈ ਸਹਿਮਤ ਹੋਣ ਤੋਂ ਬਾਅਦ ਅਚਾਨਕ ਭਾਜਪਾ ਨਾਲ ਗਠਜੋੜ ਕਰਨ ਦਾ ਸਮਰਥਨ ਸ਼ੁਰੂ ਕੀਤਾ ਸੀ।

ਸਰਨਾ ਨੇ ਖੱਬੇ ਪੱਖੀ ਨੇਤਾ ਸੀਤਾਰਾਮ ਯੇਚੁਰੀ ਨਾਲ ਫਰਵਰੀ ‘ਚ ਹੋਈ ਮੀਟਿੰਗ ਦਾ ਹਵਾਲਾ ਦਿੱਤਾ ਜਿਸ ਵਿੱਚ ਖੱਬੇ ਪੱਖੀ ਅਤੇ ਬਸਪਾ ਨਾਲ ਗਠਜੋੜ ਲਈ ਸਹਿਮਤੀ ਬਣ ਗਈ ਸੀ। ਪੰਥਕ ਆਗੂ ਨੇ ਕਿਹਾ ਕਿ ਸੀਨੀਅਰ ਆਗੂ ਜੋ ਹੁਣ ਅਕਾਲੀ-ਵਿਰੋਧੀ ਧੜੇ ਦਾ ਹਿੱਸਾ ਹੈ, ਉਸ ਵੱਲੋਂ ਰਾਤੋ-ਰਾਤ ਪਾਸਾ ਪਲਟਦਿਆਂ ਭਾਜਪਾ ਨਾਲ ਮੁੜ ਗਠਜੋੜ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ । ਜਿਸ ਨੂੰ ਪਾਰਟੀ ਲੀਡਰਸ਼ਿਪ ਨੇ ਰੱਦ ਕਰ ਦਿੱਤਾ ਸੀ।

ਸਰਨਾ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਲਈ ਤਰਲੋਮੱਛੀ ਹੋਣ ਵਾਲੇ ਇਹ ਆਗੂ ਹੁਣ ਸਿਧਾਂਤਕ ਹੋਣ ਦਾ ਦਿਖਾਵਾ ਕਰਦਿਆਂ ਅਕਾਲੀ ਦਲ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ । ਪਰ ਪੰਜਾਬ ਦੇ ਲੋਕ ਇਹਨਾਂ ਦੀ ਅੰਦਰਖਾਤੇ ਭਾਜਪਾ ਨਾਲ ਸਾਂਝ ਤੋਂ ਭਲੀ ਭਾਂਤ ਜਾਣੂ ਹਨ।

ਇਸ ਧੜੇ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਰਨਾ ਨੇ ਕਿਹਾ ਕਿ ਉਨ੍ਹਾਂ ਦੇ ਮਨਸੂਬੇ ਅਤੇ ਸਾਂਝਾਂ ਹੁਣ ਚਿੱਟੇ ਦਿਨ ਵਾਂਗ ਸਪੱਸ਼ਟ ਹੋ ਗਈਆਂ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment