ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਸੂਬੇ ਵਿਚ ਵਿਆਹ ਰਜਿਸਟ੍ਰੇਸ਼ਣ ਦੀ ਪ੍ਰਕ੍ਰਿਆ ਦਾ ਸਰਲੀਕਰਣ ਕਰਦੇ ਹੋਏ ਗ੍ਰਾਮੀਣ ਖੇਤਰਾਂ ਵਿਚ ਸਿਟੀ ਮੈਜੀਸਟ੍ਰੇਟ (ਸੀਟੀਐਮ), ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਪੰਚਾਇਤ ਅਧਿਕਾਰੀ (ਬੀਡੀਪੀਓ) ਸਮੇਤ ਪਿੰਡ ਸਕੱਤਰ ਨੂੰ ਮੈਰਿਜ ਰਜਿਸਟਰਾਰ ਵਜੋ ਨਾਮਜਦ ਕੀਤਾ ਹੈ।
ਸਿਵਲ ਸੰਸਾਧਨ ਸੂਚਨਾ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਇਸ ਵਿਸ਼ਾ ਵਿਚ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਹੁਣ ਵਿਆਹ ਰਜਿਸਟ੍ਰੇਸ਼ਣ ਕਰਵਾਉਣ ਵਾਲੇ ਲੋਕ ਲੋਕਲ ਪੱਧਰ ‘ਤੇ ਆਪਣੀ ਸਹੂਲਤ ਅਨੁਸਾਰ ਪਿੰਡ ਸਕੱਤਰ ਤੋਂ ਲੈ ਕੇ ਬੀਡੀਪੀਓ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਅਤੇ ਸਿਟੀ ਮੈਜੀਸਟ੍ਰੇਟ ਰਾਹੀਂ ਮੈਰਿਜ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਗ੍ਰਾਮੀਣ ਪੱਧਰ ‘ਤੇ ਸਿਰਫ ਤਹਿਸੀਲਦਾਰ ਦੇ ਕੋਲ ਹੀ ਮੈਰਿਜ ਰਜਿਸਟ੍ਰੇਸ਼ਣ ਦਾ ਅਧਿਕਾਰ ਸੀ।
ਇਸੀ ਤਰ੍ਹਾ ਸ਼ਹਿਰੀ ਖੇਤਰਾਂ ਲਈ ਸੰਯੁਕਤ ਕਮਿਸ਼ਨਰ, ਕਾਰਜਕਾਰੀ ਅਧਿਕਾਰੀ, ਸਕੱਤਰ ਨਗਰ ਸਮਿਤੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਮਜਦ ਰਜਿਸਟਰਾਰ ਹੋਣਗੇ। ਨਾਗਰਿਕ ਹੁਣ ਆਪਣੇ ਵਿਆਹ ਨੂੰ ਘਰ ਦੇ ਨੇੜੇ ਉਪਰੋਕਤ ਅਧਿਕਾਰੀਆਂ ਰਾਹੀਂ ਸਰਕਾਰੀ ਦਫਤਰ ਵਿਚ ਰਜਿਸਟਰਡ ਕਰਵਾ ਸਕਦੇ ਹਨ। ਮੈਰਿਜ ਰਜਿਸਟਰਾਰ ਦੀ ਗਿਣਤੀ ਵੱਧਣ ਅਤੇ ਘਰ ਤੋਂ ਕੰਮ ਦੂਰੀ ਦੇ ਕਾਰਨ ਹੁਣ ਵਿਆਹ ਰਜਿਸਟ੍ਰੇਸ਼ਣ ਕਰਵਾਉਣ ਵਾਲਿਆਂ ਲਈ ਸਹੂਲਤ ਦੇ ਨਾਲ-ਨਾਲ ਸਮੇਂ ਦੀ ਵੀ ਬਚੱਤ ਹੋਵੇਗੀ।
ਬੁਲਾਰੇ ਨੇ ਦਸਿਆ ਕਿ ਵਿਆਹ ਰਜਿਸਟ੍ਰੇਸ਼ਣ ਪੋਰਟਲ https://shaadi.edisha.gov.in/ ‘ਤੇ ਹੁਣ ਤਕ 2.45 ਲੱਖ ਤੋਂ ਵੱਧ ਵਿਆਹ ਰਜਿਸਟਰਡ ਕੀਤੇ ਜਾ ਚੁੱਕੇ ਹਨ ਜਿਸ ਵਿਚ ਦਸੰਬਰ 2020 ਤੋਂ ਅਪ੍ਰੈਲ 2021 ਦੇ ਸਮੇਂ ਵਿਚ 12,416, ਸਾਲ 2021-22 ਵਿਚ 56,133, ਸਾਲ 2023-23 ਵਿਚ 67,604, ਸਾਲ 2023-24ਠ ਵਿਚ 83,331 ਅਤੇ ਅਪ੍ਰੈਲ 2024 ਤੋਂ 10 ਜੂਨ ਤਕ 26,419 ਵਿਆਹ ਦਾ ਰਜਿਸਟ੍ਰੇਸ਼ਣ ਕੀਤਾ ਜਾਣਾ ਸ਼ਾਮਿਲ ਹੈ। ਹਰਿਆਣਾ ਸਰਕਾਰ ਨੇ ਦਸੰਬਰ 2020 ਵਿਚ ਸੁਸਾਸ਼ਨ ਪਹਿਲ ਤਹਿਤ ਵਿਆਹ ਰਜਿਸਟ੍ਰੇਸ਼ਣ ਲਈ ਪੋਰਟਲ ਲਾਂਚ ਕੀਤਾ ਸੀ।
ਊਨ੍ਹਾਂ ਨੇ ਦਸਿਆ ਕਿ ਮੌਜੂਦਾ ਵਿਚ ਏਡੀਸੀ-ਕਮ-ਡੀਸੀਆਰਆਈਓਐਸ (ਵਧੀਕ ਡਿਪਟੀ ਕਮਿਸ਼ਨਰ-ਕਮ- ਜਿਲ੍ਹਾ ਸਿਵਲ ਸੰਸਾਧਨ ਸੂਚਨਾ ਅਧਿਕਾਰੀ) ਦੇ ਕੋਲ ਪਰਿਵਾਰ ਪਹਿਚਾਣ ਪੱਤਰ ਡੇਟਾਬੇਸ (ਪੀਪੀਪੀ-ਡੀਬੀ) ਵਿਚ ਡੇਟਾ ਨਿਰਮਾਣ ਅਤੇ ਅਪਡੇਟ ਨਾਲ ਸਬੰਧਿਤ ਜਿਮੇਵਾਰੀਆਂ ਦਿੱਤੀਆਂ ਗਈਆਂ ਹਨ। ਵਿਆਹ ਪੋਰਟਲ ਨੂੰ ਪਰਿਵਾਰ ਪਹਿਚਾਣ ਪੱਤਰ ਡੇਟਾ ਬੇਸ ਦੇ ਨਾਲ ਜੋੜਿਆ ਗਿਆ ਹੈ। ਵਿਆਹ ਰਜਿਸਟ੍ਰੇਸ਼ਣ ਲਈ ਏਡੀਸੀ ਕਮ ਡੀਸੀਆਰਆਈਓ ਪੀਪੀਪੀ-ਡੀਬੀ ਨੁੰ ਜਿਲ੍ਹਾ ਰਜਿਸਟਰਾਰ ਵਜੋ ਵੀ ਨਾਮਜਦ ਕੀਤਾ ਗਿਆ ਹੈ। ਉਪਰੋਕਤ ਅਧਿਕਾਰੀ ਨੂੰ ਹੀ ਪਹਿਲਾ ਅਪੀਲਕਰਤਾ ਅਧਿਕਾਰੀ ਦੀ ਵੀ ਜਿਮੇਵਾਰੀ ਦਿੱਤੀ ਗਈ ਹੈ। ਇਸ ਪ੍ਰਕ੍ਰਿਆ ਨਾਲ ਜਿਲ੍ਹਾ ਪੱਧਰ ‘ਤੇ ਵਿਆਹ ਰਜਿਸਟ੍ਰੇਸ਼ਣ ਤੇ ਪਰਿਵਾਰ ਪਹਿਚਾਣ ਪੱਤਰ ਵਿਚ ਤਾਲਮੇਲ ਬਣ ਪਾਵੇਗਾ, ਜਿਸ ਤੋਂ ਨਾਗਰਿਕ ਨੂੰ ਫੈਮਿਲੀ ਆਈਡੀ ਦੇ ਨਾਲ-ਨਾਲ ਵਿਆਹ ਰਜਿਸਟ੍ਰੇਸ਼ਣ ਸਬੰਧਿਤ ਸ਼ਿਕਾਇਤਾਂ ਦਾ ਇਕ ਹੀ ਸਥਾਨ ‘ਤੇ ਹੱਲ ਹੋ ਪਾਵੇਗਾ।