ਚੰਡੀਗੜ੍ਹ : ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ CISF ਦੀ ਮੁਲਾਜ਼ਮ ਕੁਲਵਿੰਦਰ ਕੌਰ ਨੂੰ ਇੱਕ ਲੱਖ ਰੁਪਏ ਇਨਾਮ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਮੋਹਾਲੀ ਦੇ ਇੱਕ ਉੱਘੇ ਕਾਰੋਬਾਰੀ ਸ਼ਿਵਰਾਜ ਸਿੰਘ ਬੈਂਸ ਨੇ ਕੀਤਾ ਹੈ।ਕਾਰੋਬਾਰੀ ਸ਼ਿਵਰਾਜ ਸਿੰਘ ਬੈਂਸ ਨੇ ਕਿਹਾ ਕਿ ਕਿਸਾਨ ਅੰਦੌਲਨ ਦੀਆਂ ਸੰਘਰਸ਼ਕਾਰੀ ਮਹਿਲਾਵਾਂ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਦਾ ਬਦਲਾ ਲੈਣ ਵਾਲੀ ਸੀਆਈਐਸਐਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਨੂੰ ਇਕ ਲੱਖ ਰੁਪਏ ਨਕਦ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਜਾਰੀ ਕੀਤੀ ਵਿਡੀੳ ਵਿਚ ਕਿਹਾ ਕਿ ਸਿੱਖ ਬੀਬੀਆਂ ਖਿਲਾਫ ਬਿਆਨ ਦੇਣ ਵਾਲੀ ਕੰਗਨਾ ਰਣੌਤ ਦੇ ਥੱਪੜ ਮਾਰ ਕੇ ਇਸ ਦਲੇਰ ਬੀਬੀ ਨੇ ਜੋ ਬਦਲਾ ਲਿਆ ਹੈ।
ਉਸ ਲਈ ਬੀਬਾ ਕੁਲਵਿੰਦਰ ਕੌਰ ਨੂੰ ਉਹ ਸਲੂਟ ਕਰਦੇ ਹਨ ਅਤੇ ਉਸ ਦੀ ਹੌਸਲਾ ਅਫਜਾਈ ਲਈ 1 ਲੱਖ ਰੁਪਏ ਨਕਦ ਇਲਾਮ ਦੇਣ ਦਾ ਐਲਾਨ ਕਰਦੇ ਹਨ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਕੋਈ ਕੇਸ ਲੜਨਾ ਪੈਂਦਾ ਹੈ ਤਾਂ ਉਸ ਦਾ ਵੀ ਸਾਰਾ ਖਰਚ ਉਹ ਚੁੱਕਣਗੇ।
ਮੰਡੀ ਤੋ ਨਵੀ ਨਵੀ ਸਾਂਸਦ ਬਣੀ ਕੰਗਨਾ ਰਣੌਤ ਦਿੱਲੀ ਵਿਖੇ ਬੀਜੇਪੀ ਦਹ ਮੀਟਿੰਗ ਵਿੱਚ ਸਾਮਲ ਹੋਣ ਲਈ ਸਿਮਲਾ ਤੋਂ ਆਈ ਸੀ ਅਤੇ ਫਲਾਈਟ ਨੰਬਰ ਯੂਕੇ 07 ਰਾਹੀ ਉਸ ਨੇ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਚੰਡੀਗੜ੍ਹ ਏਅਰਪੋਰਟ ਤੇ ਚੈਕਿੰਗ ਸਮੇਂ ਕੁਲਵਿੰਦਰ ਕੌਰ ਨਾਲ ਹੋਈ ਬਹਿਸ ਦੌਰਾਨ ਥੱਪੜ ਮਾਰਨ ਦੀ ਗੱਲ ਸਾਹਮਣੇ ਆਈ।
ਕੰਗਨਾ ਰਣੌਤ ਵਲੋਂ ਉਸ ਮਹਿਲਾ ਜਵਾਨ ਨੂੰ ਨੌਕਰੀ ਤੋ਼ ਬਰਖਾਸਤ ਕਰਨ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਕਾਰੋਬਾਰੀ ਤੋਂ ਇਲਾਵਾ ਹੋਰ ਵੀ ਕਈ ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੀ ਮਦਦ ਲਈ ਅਗੇ ਆ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।