ਗੈਂਗਸਟਰ ਗੋਲਡੀ ਬਰਾੜ ਨਾਲ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜੋ ਬੀਤੇ ਦਿਨ ਫਰਿਜ਼ਨੋ ਦੇ ਕੈਲੀਫੋਰਨੀਆ ਵਿੱਚ ਗੋਲੀਬਾਰੀ ਹੋਈ ਸੀ ਉਸ ਵਿੱਚ ਭਾਰਤੀ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਨਹੀਂ ਹੋਈ ਸੀ। ਕੈਲੀਫੋਰਨੀਆ ‘ਚ ਹੋਏ ਕਤਲ ਵਿੱਚ ਮਰਨ ਵਾਲੇ ਦੀ ਪਹਿਚਾਣ 37 ਸਾਲ ਦੇ Xavier Gladney ਦੇ ਤੌਰ ’ਤੇ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਕ ਪੁਲਿਸ ਨੇ ਹੀ ਮਰਨ ਵਾਲੇ ਦੀ ਸ਼ਨਾਖ਼ਤ ਜ਼ੈਵੀਅਰ ਗਲੈਡਨੇਅ ਵਜੋਂ ਕੀਤੀ ਹੈ ਪਰ ਹਾਲੇ ਤੱਕ ਅਧਿਕਾਰਤ ਐਲਾਨ ਨਹੀਂ ਕੀਤਾ।
ਬੀਤੇ ਦਿਨ ਦੇਸ਼ ਦੇ ਸਾਰੇ ਮੀਡੀਆ ਚੈਨਲਾਂ ਨੇ ਖ਼ਬਰ ਚਲਾਈ ਸੀ ਕਿ ਕੈਲੀਫੋਰਨੀਆ ਵਿੱਚ ਦੋ ਗੈਂਗਸਟਰਾਂ ‘ਤੇ ਗੋਲੀਆਂ ਚਲਾਈਆਂ ਗਈਆਂ ਹਨ ਜਿਸ ਵਿੱਚ ਗੋਲਡੀ ਬਰਾੜ ਵੀ ਸ਼ਾਮਲ ਸੀ। ਗੋਲਡੀ ਬਰਾੜ ਦੀ ਇਸ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ। ਹਲਾਂਕਿ ਇਹ ਸਭ ਖ਼ਬਰਾਂ ਝੂਠੀਆਂ ਨਿਕਲੀਆਂ ਸੀ।
ਲੈਫਟੀਨੈਂਟ ਵਿਲੀਅਮ ਜੇ ਡੂਲੇ ਨੇ ਇੱਕ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਜੇਕਰ ਤੁਸੀਂ ਇਸ ਕਰ ਕੇ ਪੁੱਛ ਰਹੇ ਹੋ ਕਿ ਆਨਲਾਈਨ ਚਲ ਰਹੀ ਚਰਚਾ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮ੍ਰਿਤਕ ਗੋਲਡੀ ਬਰਾੜ ਹੈ, ਤਾਂ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ। ਉਨ੍ਹਾਂ ਕਿਹਾ, ‘ਸੋਸ਼ਲ ਮੀਡੀਆ ਅਤੇ ਔਨਲਾਈਨ ਨਿਊਜ਼ ਏਜੰਸੀਆਂ ‘ਤੇ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਕਾਰਨ ਅੱਜ ਸਵੇਰ ਤੋਂ ਹੀ ਸਾਨੂੰ ਦੁਨੀਆ ਭਰ ਤੋਂ ਪੁੱਛਗਿੱਛ ਦੇ ਕਾਲਾਂ ਆ ਰਹੀਆਂ ਹਨ।
ਪੁਲਿਸ ਨੇ ਅਜੇ ਤੱਕ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਹੈ, ਹਮਲੇ ‘ਚ ਜ਼ਖਮੀ ਹੋਏ ਦੋ ਜਣਿਆਂ ‘ਚੋਂ ਵਿੱਚੋਂ ਇੱਕ ਜ਼ੈਵੀਅਰ ਗਲੈਡਨੇਅ ਦੀ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ। ਦੂਜੇ ਵਿਅਕਤੀ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।