ਚੰਡੀਗੜ੍ਹ: ਚੰਡੀਗੜ੍ਹ ਦੀ ਠੱਗ ਨੂੰ ਲੁਧਿਆਣਾ ਪੁਲਿਸ ਨੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮਨਜੀਤ ਕੌਰ ਖ਼ਿਲਾਫ਼ 30 ਤੋਂ ਵੱਧ ਕੇਸ ਪੈਂਡਿੰਗ ਹਨ। ਮੁਹਾਲੀ ਅਦਾਲਤ ਨੇ ਉਸ ਨੂੰ ਚਾਰ ਕੇਸਾਂ ਵਿੱਚ ਭਗੌੜਾ ਕਰਾਰ ਦਿੱਤਾ ਹੈ। ਜਦਕਿ 7 ਮਾਮਲਿਆਂ ਵਿੱਚ ਉਹ ਜ਼ਮਾਨਤ ਲੈ ਚੁੱਕੀ ਹੈ। ਦੱਸਿਆ ਜਾ ਰਿੲ ਹੈ ਕਿ ਉਸ ਦਾ ਇੱਕ ਸਿਆਸੀ ਪਾਰਟੀ ਨਾਲ ਵੀ ਸਬੰਧ ਹੈ।
ਉਹ ਸਮਾਜ ਸੇਵਾ ਦੇ ਨਾਮ ‘ਤੇ ਲੋਕਾਂ ਨੂੰ ਸਰਕਾਰੀ ਫਲੈਟ ਦਵਾ ਕੇ ਠੱਗੀ ਮਾਰਦੀ ਸੀ। ਪੁਲਿਸ ਸੂਤਰਾਂ ਅਨੁਸਾਰ ਉਸ ਖ਼ਿਲਾਫ਼ ਹੁਣ ਤੱਕ 30 ਕਰੋੜ ਰੁਪਏ ਦੀ ਧੋਖਾਧੜੀ ਦੇ ਕੇਸ ਦਰਜ ਹਨ। ਲੁਧਿਆਣਾ ਪੁਲੀਸ ਨੇ ਪੀੜਤ ਵਰੁਣ ਜੈਨ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਸੀ। ਇਸ ‘ਚ ਉਸ ‘ਤੇ ਸੈਕਟਰ 38 ‘ਚ ਹਾਊਸਿੰਗ ਬੋਰਡ ਦਾ ਫਲੈਟ ਦਿਵਾਉਣ ਦੇ ਨਾਂ ‘ਤੇ 60 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਹੈ। ਮਾਮਲੇ ਵਿੱਚ ਮਨਜੀਤ ਕੌਰ ਤੋਂ ਇਲਾਵਾ ਉਸ ਦੀ ਨੂੰਹ ਅਤੇ ਦੋ ਪ੍ਰਾਪਰਟੀ ਡੀਲਰਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਨੂੰਹ ਮੱਲਿਕਾ ਅਜੇ ਫਰਾਰ ਦੱਸੀ ਜਾ ਰਹੀ ਹੈ। ਪੁਲਿਸ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਇਸ ਦੋਸ਼ੀ ਖਿਲਾਫ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਮਦਨ ਗੋਪਾਲ ਗੁਪਤਾ ਨੇ ਦੱਸਿਆ ਕਿ ਸਾਲ 2019 ‘ਚ ਉਹ ਸੈਕਟਰ-51 ਸਥਿਤ ਨੀਲਕੰਠ ਮਹਾਦੇਵ ਮੰਦਰ ‘ਚ ਮਨਜੀਤ ਕੌਰ ਨੂੰ ਮਿਲਿਆ ਸੀ। ਉਹ ਉੱਥੇ ਇੱਕ ਵਰਕਸ਼ਾਪ ਵਿੱਚ ਹਿੱਸਾ ਲੈਣ ਗਿਆ ਸੀ। ਉਹ ਸੈਕਟਰ 51 ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (RWA) ਦੀ ਪ੍ਰਧਾਨ ਰਹਿ ਚੁੱਕੀ ਹੈ।
ਮਨਜੀਤ ਕੌਰ ਨੇ ਇਸ ਕਲੋਨੀ ਵਿੱਚ ਰਹਿ ਰਹੇ 150 ਤੋਂ ਵੱਧ ਲੋਕਾਂ ਨੂੰ ਮੁੜ ਵਸੇਬਾ ਸਕੀਮ ਤਹਿਤ ਮਕਾਨ ਦਿਵਾਉਣ ਦੇ ਨਾਮ ’ਤੇ ਧੋਖਾਧੜੀ ਕੀਤੀ ਹੈ। ਧੋਖਾਧੜੀ ਦਾ ਸ਼ਿਕਾਰ ਹੋਏ ਜ਼ਿਆਦਾਤਰ ਲੋਕ ਉਸ ਨੂੰ ਇਸ ਮੰਦਰ ‘ਚ ਮਿਲੇ ਸਨ।ਉਹ ਇਸ ਮੰਦਰ ਦੀ ਸੰਚਾਲਨ ਕਮੇਟੀ ਦੀ ਮੁਖੀ ਵੀ ਰਹਿ ਚੁੱਕੀ ਹੈ। ਉਸ ਸਮੇਂ ਲੋਕਾਂ ਨੂੰ ਦਿਖਾਵਾ ਕਰਨ ਲਈ ਗਰੀਬ ਲੜਕੀਆਂ ਦੇ ਵਿਆਹ, ਬੱਚਿਆਂ ਦੀ ਪੜ੍ਹਾਈ ਵਿੱਚ ਮਦਦ ਅਤੇ ਮੰਦਰ ਵਿੱਚ ਗਰੀਬਾਂ ਨੂੰ ਕੰਮ ਦਿਵਾਉਣ ਵਰਗੇ ਕੰਮ ਕਰਦੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।