ਫ਼ਾਜ਼ਿਲਕਾ ‘ਚ 4 ਦੋਸਤਾਂ ਨੇ ਸ਼ਰਾਬ ਪੀ ਕੇ ਪੰਜਵੇਂ ਦੋਸਤ ਨੂੰ ਸੁੱਟਿਆ ਨਹਿਰ ‘ਚ, ਉਮਰ ਕੈਦ ਦੀ ਸਜ਼ਾ

Rajneet Kaur
2 Min Read

ਨਿਊਜ਼ ਡੈਸਕ: ਦੋਸਤਾਂ ਨੇ ਸ਼ਰਾਬ ਪੀਕੇ ਆਪਣੇ ਹੀ ਦੋਸਤ ਨੂੰ ਨਹਿਰ ਵਿਚ ਸੁੱਟ ਦਿੱਤਾ। ਫ਼ਾਜ਼ਿਲਕਾ ਦੀ ਸੈਸ਼ਨ ਕੋਰਟ ਨੇ ਚਾਰ ਦੋਸਤਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਾਲ ਹੀ ਚਾਰਾਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ।

ਪੁਲਿਸ ਅਨੁਸਾਰ ਇਹ ਕੇਸ ਮ੍ਰਿਤਕ ਸੁਰਿੰਦਰ ਕੁਮਾਰ ਪੁੱਤਰ ਓਮ ਪ੍ਰਕਾਸ਼ ਦੀ ਭੈਣ ਕਵਿਤਾ ਨੇ ਦਰਜ ਕਰਵਾਇਆ ਸੀ। ਅਬੋਹਰ ਦੇ ਥਾਣਾ ਨੰਬਰ 2 ‘ਚ ਕਵਿਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੇ ਭਰਾ ਦਾ ਕਤਲ ਅਨੁਜ ਕੁਮਾਰ ਉਰਫ਼ ਡੱਬੂ, ਵਿਜੇਸ਼ ਕੁਮਾਰ, ਰਾਕੇਸ਼ ਕੁਮਾਰ ਤਿੰਨੋਂ ਵਾਸੀ ਸ਼ੇਰੇਵਾਲਾ ਅਤੇ ਅਮਿਤ ਕੁਮਾਰ ਵਾਸੀ ਨਵੀਂ ਅਬਾਦੀ ਗਲੀ ਨੰ. 13 ਨੇ ਕੀਤਾ ਹੈ।

ਸ਼ਿਕਾਇਤਕਰਤਾ ਅਨੁਸਾਰ ਚਾਰੇ ਮੁਲਜ਼ਮ ਅਤੇ ਉਨ੍ਹਾਂ ਦਾ ਭਰਾ ਇਕੱਠੇ ਬੈਠ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪੰਜਾਂ ਵਿਚਕਾਰ ਤਕਰਾਰ ਹੋ ਗਈ। ਚਾਰਾਂ ਨੇ ਮਿਲ ਕੇ ਸੁਰਿੰਦਰ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ। ਇਸ ਕਾਰਨ ਉਹ ਬੇਹੋਸ਼ ਹੋ ਗਿਆ। ਬਾਅਦ ਵਿੱਚ ਚਾਰੇ ਮੁਲਜ਼ਮਾਂ ਨੇ ਸੁਰਿੰਦਰ ਨੂੰ ਚੁੱਕ ਕੇ ਨਹਿਰ ਵਿੱਚ ਸੁੱਟ ਦਿੱਤਾ।ਇਸ ਤੋਂ ਬਾਅਦ ਦੋਸ਼ੀ ਉੱਥੋਂ ਫ਼ਰਾਰ ਹੋ ਗਏ। ਸੁਰਿੰਦਰ ਦੀ ਲਾਸ਼ ਅਗਲੇ ਦਿਨ ਨਹਿਰ ਵਿੱਚੋਂ ਬਰਾਮਦ ਹੋਈ। ਭੈਣ ਦੀ ਸ਼ਿਕਾਇਤ ‘ਤੇ ਪੁਲਿਸ ਨੇ 11 ਅਗਸਤ 2020 ਨੂੰ ਮਾਮਲਾ ਦਰਜ ਕੀਤਾ ਸੀ।

ਜ਼ਿਲ੍ਹਾ ਫਾਜ਼ਿਲਕਾ ਦੀ ਸੀਨੀਅਰ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਵਿੱਚ ਕਾਫੀ ਬਹਿਸ ਹੋਈ। ਪਰ, ਅੰਤ ਵਿੱਚ, ਚਾਰੇ ਦੋਸ਼ੀਆਂ ਨੂੰ ਕਤਲ ਕੇਸ ਵਿੱਚ ਦੋਸ਼ੀ ਪਾਇਆ ਗਿਆ ਅਤੇ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਜੁਰਮਾਨਾ ਅਦਾ ਨਾ ਕਰਨ ‘ਤੇ ਦੋਸ਼ੀਆਂ ਨੂੰ ਇਕ ਸਾਲ ਦੀ ਹੋਰ ਸਜ਼ਾ ਭੁਗਤਣੀ ਪਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment