ਮੁੰਬਈ: ਅਦਾਕਾਰ ਨਾਨਾ ਪਾਟੇਕਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਨਾਨਾ ਪਾਟੇਕਰ ਆਪਣੇ ਇੱਕ ਫੈਨ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਦੀ ਖੂਬ ਅਲੋਚਨਾ ਹੋਈ ਸੀ ਅਤੇ ਹੁਣ ਇਸ ਮਾਮਲੇ ‘ਚ ਉਹਨਾਂ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ ।
ਬੀਤੇ ਦਿਨੀਂ ਨਾਨਾ ਪਾਟੇਕਰ ਦੀ ਵਾਰਾਣਸੀ ‘ਚ ਸ਼ੂਟਿੰਗ ਚੱਲ ਰਹੀ ਸੀ। ਇਸੇ ਦੌਰਾਨ ਉਨ੍ਹਾਂ ਦਾ ਇਹ ਫੈਨ ਸੈਲਫੀ ਲੈਣ ਦੇ ਲਈ ਪਹੁੰਚਿਆ ਸੀ। ਇਹ ਵੀਡੀਓ ਜੰਗਲ ਦੀ ਅੱਗ ਵਾਂਗ ਹਰ ਪਾਸੇ ਫੈਲ ਗਈ ਅਤੇ ਹੁਣ ਅਦਾਕਾਰ ਦੀ ਅਲੋਚਨਾ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ‘ਚ ਸਫ਼ਾਈ ਦਿੱਤੀ ਹੈ । ਉਨ੍ਹਾਂ ਨੇ ਇਸ ਮਾਮਲੇ ‘ਚ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਇਹ ਸਭ ਕੁਝ ਗਲਤ ਫਹਿਮੀ ਦੇ ਕਾਰਨ ਹੋਇਆ ਹੈ ।
Nana Patekar’s behavior should be questioned. Although he is a famous star and may have been busy and irritated, it doesn’t justify treating someone poorly. Is it right to insult someone who simply wanted to take a selfie? Nana Patekar not only slapped the boy hard on the head… pic.twitter.com/LlifIoVFNh
— ADV. ASHUTOSH J. DUBEY 🇮🇳 (@AdvAshutoshBJP) November 15, 2023
ਨਾਨਾ ਪਾਟੇਕਰ ਦੀ ਟੀਮ ਵੱਲੋਂ ਜਾਰੀ ਕੀਤੇ ਗਏ ਇਸ ਵੀਡੀਓ ‘ਚ ਨਾਨਾ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ‘ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਮੈਂ ਇੱਕ ਲੜਕੇ ਨੁੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹਾਂ, ਇਹ ਸਾਡੀ ਫ਼ਿਲਮ ਦਾ ਹਿੱਸਾ ਹੈ। ਅਸੀਂ ਇੱਕ ਰਿਹਰਸਲ ਕੀਤੀ ਸੀ। ਅਸੀਂ ਦੂਜੀ ਰਿਹਰਸਲ ਕਰਨ ਵਾਲੇ ਸੀ ਕਿ ਉਦੋਂ ਤੱਕ ਵੀਡੀਓ ‘ਚ ਦਿਖਾਈ ਦੇਣ ਵਾਲਾ ਲੜਕਾ ਆ ਗਿਆ।
The video which is circulating on social media has been misinterpreted by many. What actually happened was a misunderstanding during the rehearsal of a shot from my upcoming film ‘Journey’. pic.twitter.com/UwNClACGVG
— Nana Patekar (@nanagpatekar) November 15, 2023
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।