ਚੰਡੀਗੜ੍ਹ: ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਥਰੀ ਭਗਵੰਤ ਮਾਨ ਨੂੰ ਪੰਜਾਬ ਦੇ ਹੱਕਾਂ ਨੂੰ ਲੈ ਕੇ ਅਪੀਲ ਕੀਤੀ ਹੈ।
ਖਹਿਰਾ ਨੇ ਟਵੀਟ ਕਰਕੇ ਲਿਖਿਆ ਕਿ ਚੰਡੀਗੜ੍ਹ ’ਚ ਨਵੀਂ ਵਿਧਾਨ ਸਭਾ ਲਈ ਹਰਿਆਣਾ ਨੂੰ ਜ਼ਮੀਨ ਦੀ ਅਲਾਟਮੈਂਟ ਪੰਜਾਬ ਦੀ ਰਾਜਧਾਨੀ ਸਿਟੀ ਬਿਊਟੀਫੁੱਲ ਯਾਨੀ ਚੰਡੀਗੜ੍ਹ ‘ਤੇ ਪੰਜਾਬ ਦੇ ਜਾਇਜ਼ ਹੱਕ ’ਤੇ ਸਿੱਧਾ ਹਮਲਾ ਹੈ। ਇਸ ਨੂੰ ਖਰੜ ਤਹਿਸੀਲ ਦੇ ਦਰਜਨਾਂ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਹਰਿਆਣੇ ਦਾ ਇੱਕ ਇੰਚ ਵੀ ਹਿੰਦੀ ਬੋਲਣ ਵਾਲਾ ਖ਼ੇਤਰ ਨਹੀਂ ਲਿਆ ਗਿਆ ਸੀ। ਇਹ ਪੰਜਾਬ ਹੀ ਸੀ ਜਿਸ ਨੇ ਭਾਰਤ ਦੇ ਬਾਕੀ ਸੂਬਿਅਆਂ ਵਾਂਗ ਭਾਸ਼ਾਈ ਆਧਾਰ ’ਤੇ ਵੱਖਰੇ ਸੂਬੇ ਲਈ ਸੰਘਰਸ਼ ਕੀਤਾ ਜਦਕਿ ਹਰਿਆਣਾ ਨੇ ਨਾਂ ਤਾਂ ਕੋਈ ਸੂਬਾ ਮੰਗਿਆ ਅਤੇ ਨਾਂ ਹੀ ਚੰਡੀਗੜ੍ਹ ’ਤੇ ਕੋਈ ਦਾਅਵਾ ਕੀਤਾ।
ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਦੇ ਇਸ ਵਿਰੋਧੀ ਚਾਲ ਖਿਲਾਫ ਸਖਤ ਕਦਮ ਚੁੱਕਿਆ ਜਾਵੇ।
Allocation of land to Haryana for new Vidhan Sabha in Chandigarh is a direct attack on the legitimate right of Punjab over its capital city beautiful. It was built for Punjab as its capital by uprooting dozens of Punjabi speaking villages of Kharar Tehsil and not an inch of Hindi… pic.twitter.com/ElMC73EECk
— Sukhpal Singh Khaira (@SukhpalKhaira) July 13, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.