ਨਿਊਜ਼ ਡੈਸਕ: ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਓਐਮਜੀ 2’ ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਅਭਿਨੇਤਾ ਇੱਕ ਸੰਪੂਰਨ ‘ਸ਼ਿਵ’ ਅਵਤਾਰ ਵਿੱਚ ਲੰਬੇ ਵਾਲਾਂ, ਭਸਮ ਅਤੇ ਗਲੇ ਵਿੱਚ ਰੁਦਰਾਕਸ਼ ਦੀ ਮਾਲਾ ਪਹਿਨੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਇਹ ਵੀ ਦੱਸਿਆ ਹੈ ਕਿ ਫਿਲਮ ਦਾ ਟੀਜ਼ਰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਪੋਸਟਰ ‘ਤੇ ਯੂਜ਼ਰਸ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਫਿਲਮ ‘ਚ ਹਿੰਦੂਤਵ ਨਾਲ ਛੇੜਛਾੜ ਹੋਈ ਤਾਂ ਉਹ ਨਹੀਂ ਛੱਡਣਗੇ!
ਅਕਸ਼ੇ ਕੁਮਾਰ ਨੇ OMG 2 ਦਾ ਆਪਣਾ ਨਵਾਂ ਲੁੱਕ ਪੋਸਟਰ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਬੱਸ ਕੁਝ ਦਿਨਾਂ ‘ਚ, 11 ਅਗਸਤ ਨੂੰ ਸਿਨੇਮਾਘਰਾਂ ‘ਚ OMG, ਜਲਦ ਹੀ ਟੀਜ਼ਰ ਰਿਲੀਜ਼ ਹੋਵੇਗਾ।’
ਅਕਸ਼ੇ ਕੁਮਾਰ ਦੇ ਇਸ ਲੁਕ ਨੂੰ ਦੇਖ ਕੇ ਯੂਜਰਸ ਅਲਰਟ ਹੋ ਗਏ ਹਨ। ਕਈਆਂ ਨੇ ਚੇਤਾਵਨੀਆਂ ਵੀ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਉਮੀਦ ਹੈ। ਫਿਲਮ ‘ਚ ਹਿੰਦੂ ਧਰਮ ਦਾ ਮਜ਼ਾਕ ਨਾ ਉਡਾਓ। ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ‘ਹਿੰਦੂ ਦੇਵਤਿਆਂ ਦਾ ਅਪਮਾਨ ਕਰਨ ਦੀ ਹਿੰਮਤ ਵੀ ਨਾ ਕਰੋ।
मिलते हैं सच्चाई की राह पर 🙌#OMG2 in theatres on August 11!
Teaser drops soon. pic.twitter.com/qUL7b4tNYa
— Akshay Kumar (@akshaykumar) July 3, 2023