ਰਿਸ਼ੀ ਸੁਨਕ ਵੀ ਹੋਏ ਨਸਲਵਾਦ ਦਾ ਸ਼ਿਕਾਰ! ਕੀਤਾ ਵੱਡਾ ਖੁਲਾਸਾ

Rajneet Kaur
2 Min Read

ਲੰਡਨ: ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕ੍ਰਿਕਟ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਰਿਸ਼ੀ ਸੂਨਕ ਨੇ ਇਥੇ ਲਾਰਡਸ ਕ੍ਰਿਕੇਟ ਮੈਦਾਨ ’ਚ ਐਸ਼ੇਜ ਟੈਸਟ ਲੜੀ (ਇੰਗਲੈਂਡ ਬਨਾਮ ਆਸਟਰੇਲੀਆ) ਦੇ ਦੂਜੇ ਮੈਚ ਦੇ ਚੌਥੇ ਦਿਨ ਕਿਹਾ ਕਿ ਉਨ੍ਹਾਂ ਨੇ ਇਸ ਦੇਸ਼ ’ਚ ਵੱਡੇ ਹੋਣ ਦੌਰਾਨ ਨਸਲਵਾਦ ਦਾ ਸਾਹਮਣਾ ਕੀਤਾ ਸੀ। ਇੰਟਰਵਿਊ ਦੌਰਾਨ, ਰਿਸ਼ੀ ਸੁਨਕ ਨੂੰ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਵਿੱਚ ਹਰ ਪੱਧਰ ‘ਤੇ ਨਸਲਵਾਦ ਅਤੇ ਲਿੰਗਵਾਦ ਬਾਰੇ ਜਾਰੀ ਕੀਤੀ ਗਈ ਰਿਪੋਰਟ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਖੁਦ ਕ੍ਰਿਕਟ ਵਿੱਚ ਇਸ ਦਾ ਸਾਹਮਣਾ ਕਰਨ ਤੋਂ ਇਨਕਾਰ ਕਰ ਦਿੱਤਾ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਵਾਲ ਦੇ ਜਵਾਬ ‘ਚ ਕਿਹਾ ਕਿ ਮੈਂ ਕ੍ਰਿਕੇਟ ’ਚ ਅਜਿਹਾ ਮਹਿਸੂਸ ਨਹੀਂ ਕੀਤਾ, ਪਰ ਯਕੀਨੀ ਤੌਰ ’ਤੇ ਮੈਂ ਵੱਡੇ ਹੁੰਦਿਆਂ ਨਸਲਵਾਦ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਤੁਹਾਨੂੰ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ।ਉਨ੍ਹਾਂ ਅੱਗੇ ਕਿਹਾ ਮੈਂ ਇਕ ਅਜਿਹੇ ਪੇਸ਼ੇ ’ਚੋਂ ਹਾਂ ਜਿੱਥੇ ਮੈਨੂੰ ਰੋਜ਼ ਹਰ ਘੰਟੇ ਹਰ ਮਿੰਟ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਸਲਵਾਦ ਤੁਹਾਨੂੰ ਕਾਫ਼ੀ ਗੰਭੀਰ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ।

ਸੂਨਕ ਨੇ ਕਿਹਾ ਕਿ ‘ਇੰਡੀਪੈਂਡੈਂਟ ਕਮਿਸ਼ਨ ਫ਼ਾਰ ਇਕੁਇਟੀ ਇਨ ਕ੍ਰਿਕੇਟ (ਆਈ.ਸੀ.ਈ.ਸੀ.)’ ਦੀ ਰੀਪੋਰਟ ਉਨ੍ਹਾਂ ਵਰਗੇ ਕ੍ਰਿਕੇਟ ਪ੍ਰੇਮੀਆਂ ਲਈ ‘ਕਾਫ਼ੀ ਦਰਦਨਾਕ’ ਹੈ। ਉਨ੍ਹਾਂ ਨੇ ਦੇਸ਼ ਦੇ ਪਹਿਲੇ ਬ੍ਰਿਟਿਸ਼-ਭਾਰਤੀ ਪ੍ਰਧਾਨ ਮੰਤਰੀ ਬਣਨ ਨੂੰ ਨਸਲਵਾਦ ਨਾਲ ਨਜਿੱਠਣ ਦੇ ਤਰੀਕੇ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਨੂੰ ਬਚਪਨ ਵਿੱਚ ਜਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪਿਆ, ਉਹ ਮੇਰੇ ਬੱਚਿਆਂ ਨਾਲ ਨਹੀਂ ਹੋਵੇਗਾ।

 

Share This Article
Leave a Comment