ਸ੍ਰੀ ਅਨੰਦਪੁਰ ਸਾਹਿਬ ਵਿਖੇ 9 ਜੁਲਾਈ ਨੂੰ ਲੱਗੇਗਾ ਵੱਡਾ ਰੁਜ਼ਗਾਰ ਮੇਲਾ : ਹਰਜੋਤ ਬੈਂਸ

Rajneet Kaur
4 Min Read

ਚੰਡੀਗੜ੍ਹ  : ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ  ਵੱਲੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦਾ ਨਿਪਟਾਰਾ ਕਰਨ ਅਤੇ ਆਮ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਨਿਰੰਤਰ ਚੱਲ ਰਹੇ ਪ੍ਰੋਗਰਾਮ “ਸਾਡਾ.ਐਮ.ਐਲ.ਏ.ਸਾਡੇ.ਵਿੱਚ” ਤਹਿਤ ਗੰਭੀਰਪੁਰ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ/ਸਮੱਸਿਆਵਾ ਹੱਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਪਿਛਲੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਹਰਜੋਤ ਬੈਂਸ ਵੱਲੋਂ ਸਾਝੀ ਸੱਥ ਵਿਚ ਬੈਠ ਕੇ ਮੁਸ਼ਕਿਲਾ/ਸਮੱਸਿਆਵਾ ਹੱਲ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਅੱਜ 86ਵੀ ਵਾਰ ਵੱਖ ਵੱਖ ਪਿੰਡਾਂ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਵੱਲੋਂ ਆਪਣੇ ਹਲਕੇ ਵਿੱਚ ਜਦੋਂ ਵੀ ਇਹ ਪ੍ਰੋਗਰਾਮ ਉਲੀਕਿਆਂ ਜਾਦਾਂ ਹੈ ਤਾਂ ਵੱਖ ਵੱਖ ਪਿੰਡਾਂ ਦੀਆਂ ਸਾਝੀਆਂ ਸੱਥਾਂ ਵਿੱਚ ਬੈਠ ਕੇ ਉਨ੍ਹਾਂ ਦੇ ਘਰਾਂ ਨੇੜੇ ਹੀ ਸਮੱਸਿਆਵਾ ਦਾ ਹੱਲ ਕੀਤਾ ਜਾ ਰਿਹਾ ਹੈ, ਤਾ ਜੋ ਆਮ ਲੋਕਾਂ ਨੂੰ ਆਉਣ ਜਾਣ ਦੀ ਬੇਲੋੜੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਦੂਰ ਦੂਰਾਂਡੇ ਪਿੰਡਾਂ ਵਿੱਚ ਜਾ ਕੇ ਹਲਕੇ ਦੇ ਵਿਕਾਸ ਲਈ ਲੋਕਾਂ ਨਾਲ ਸਾਝੇ ਤੌਰ ਤੇ ਕੀਤੀਆਂ ਵਿਚਾਰਾਂ ਅਸਰਦਾਰ ਸਿੱਧ ਹੋ ਰਹੀਆਂ ਹਨ, ਅਜਿਹਾ ਆਮ ਲੋਕਾਂ ਦੀਆਂ ਬਰੂਹਾਂ ਤੇ ਪੁੱਜ ਕੇ ਸਮੱਸਿਆਵਾ ਹੱਲ ਕਰਨ ਤੇ ਪੰਜਾਬ ਸਰਕਾਰ ਦੇ ਉਪਰਾਲੇ ਸਰਕਾਰ ਤੁਹਾਡੇ ਦੁਆਰ ਅਤੇ ਜਿਲ੍ਹਾਂ ਪ੍ਰਸਾਸ਼ਨ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਜਨ ਸੁਣਾਵੀ ਕੈਂਪ ਦੀ ਤਰਾਂ ਇੱਕ ਅਜਿਹਾ ਨਿਵੇਕਲਾ ਉਪਰਾਲਾ ਹੈ, ਜਿਸ ਤੋਂ ਵੱਡੀ ਗਿਣਤੀ ਲੋਕਾਂ ਨੂੰ ਭਾਰੀ ਰਾਹਤ ਮਿਲ ਰਹੀ ਹੈ।

86ਵੇਂ ਪ੍ਰੋਗਰਾਮ (“ਸਾਡਾ.ਐਮ.ਐਲ.ਏ.ਸਾਡੇ.ਵਿੱਚ”)ਤਹਿਤ ਕੈਬਨਿਟ ਮੰਤਰੀ ਹਰਜੋਤ ਬੈਂਸ ਅੱਜ ਸਵੇਰੇ ਪਿੰਡ ਗੰਭੀਰਪੁਰ ਵਿੱਚ ਲੋਕਾਂ ਦੀਆਂ ਮੁਸ਼ਕਿਲਾ/ਸਮੱਸਿਆਵਾ ਹੱਲ ਕਰ ਰਹੇ ਸਨ। ਉਨ੍ਹਾਂ ਦੇ ਸਹਿਯੋਗ ਸਾਥੀ, ਪਾਰਟੀ ਵਰਕਰ ਵੀ ਇਸ ਮੌਕੇ ਦੂਜੇ ਲੋਕਾਂ ਨਾਲ ਵਿਚਾਰ ਵਟਾਦਰਾ ਕਰਦੇ ਹਨ ਅਤੇ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾਉਦੇ ਵੇਖੇ ਜਾਂਦੇ ਹਨ। ਕੈਬਨਿਟ ਮੰਤਰੀ ਵੱਲੋਂ ਸੁਰੂ ਕੀਤੇ ਇਸ ਨਿਵੇਕਲੇ ਪ੍ਰੋਗਰਾਮ ਤਹਿਤ ਉਨ੍ਹਾਂ ਵੱਲੋਂ ਹੁਣ ਤੱਕ ਕਈ ਦਰਜਨ ਪਿੰਡਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਸਾਝੀ ਸੱਥ ਵਿੱਚ ਬੈਠ ਕੇ ਜਦੋਂ ਲੋਕਾਂ ਨਾਲ ਵਿਚਾਰ ਵਟਾਦਰਾਂ ਕਰਦੇ ਹਨ ਤਾਂ ਨੇੜੇ ਦੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜਾਰੀ, ਸਰਕਾਰੀ ਸਕੂਲਾਂ ਦੀ ਸਥਿਤੀ, ਸੜਕਾਂ ਦੀ ਹਾਲਤ, ਆਵਾਜਾਈ ਦੀ ਸਹੂਲਤ, ਨਿਰਵਿਘਨ ਬਿਜਲੀ ਸਪਲਾਈ ਅਤੇ ਜੀਰੋ ਬਿਜਲੀ ਬਿੱਲ ਬਾਰੇ ਵੀ ਆਮ ਲੋਕਾਂ ਤੋ ਜਾਣਕਾਰੀ ਲੈਦੇ ਹਨ।

ਹਰਜੋਤ ਬੈਂਸ ਵੱਲੋਂ ਆਪਣੇ ਹਲਕੇ ਦੇ ਕਿਸਾਨਾਂ ਨਾਲ ਵਿਚਾਰ ਵਟਾਦਰਾ ਕਰਦੇ ਹੋਏ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਦੀ ਸਥਿਤੀ, ਨਹਿਰੀ ਪਾਣੀ, ਚੰਗਰ ਵਿੱਚ ਲਿਫਟ ਸਿੰਚਾਈ ਯੋਜਨਾ, ਹੜ੍ਹਾਂ ਤੋ ਬਚਾਅ ਲਈ ਕੀਤੇ ਪ੍ਰਬੰਧਾਂ, ਡੰਗੇ ਲਗਾਉਣਾ, ਪਿੰਡਾਂ ਵਿੱਚ ਨਿਰਮਾਣ ਅਧੀਨ ਖੇਡ ਮੈਦਾਨ ਦੀ ਸਥਿਤੀ ਅਤੇ ਜਲ ਸਪਲਾਈ ਦੀ ਸੁਚਾਰੂ ਸਹੂਲਤ ਜਾਂ ਜਲ ਸਪਲਾਈ ਅਤੇ ਹੋਰ ਚੱਲ ਰਹੇ ਪ੍ਰੋਜੈਕਟ ਬਾਰੇ ਵੀ ਬਹੁਤ ਗੰਭੀਰਤਾ ਨਾਲ ਜਾਣਕਾਰੀ ਲਈ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਵੱਲੋਂ ਸਮੁੱਚੇ ਜਿਲ੍ਹੇ ਦੇ ਹਰ ਪਿੰਡ ਵਿੱਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ, ਪੇਸ਼ ਆ ਰਹੀਆਂ ਮੁਸ਼ਕਿਲਾਂ-ਔਕੜਾਂ ਅਤੇ ਭਲਾਈ ਸਕੀਮਾਂ ਦੇ ਲੋਕਾਂ ਨੂੰ ਮਿਲ ਰਹੇ ਲਾਭ ਬਾਰੇ ਤੱਥਾਂ ਤੇ ਭਰਪੂਰ ਸਹੀ ਜ਼ਾਣਕਾਰੀ ਪਹੁੰਚ ਰਹੀ ਹੈ। ਉਨ੍ਹਾਂ ਵੱਲੋਂ ਭ੍ਰਿਸਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦੇਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਅਤੇ ਲੋੜਵੰਦਾਂ ਤੱਕ ਪਹੁੰਚਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਸਾਝੀ ਕੀਤੀ ਜਾਦੀ ਹੈ। ਹਲਕੇ ਵਿੱਚ ਉਨ੍ਹਾਂ ਦੇ ਇਸ ਪ੍ਰੋਗਰਾਮ ਦੀ ਚਹੁੰ ਪਾਸੀਓ ਭਰਵੀ ਸ਼ਲਾਘਾ ਹੋ ਰਹੀ ਹੈ।

Share This Article
Leave a Comment