ਮਹਾਰਾਸ਼ਟਰ ਦੀ ਰਾਜਨੀਤੀ ‘ਚ ਫਿਰ ਤੋਂ ਹੰਗਾਮਾ, CM ਦੇ ਬੇਟੇ ਸ਼੍ਰੀਕਾਂਤ ਸ਼ਿੰਦੇ ਨੇ ਅਸਤੀਫਾ ਦੇਣ ਦੀ ਕਹੀ ਗੱਲ

Rajneet Kaur
2 Min Read

ਮਹਾਰਾਸ਼ਟਰ : ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਹਮੇਸ਼ਾ ਉਥਲ-ਪੁਥਲ ਹੁੰਦੀ ਰਹਿੰਦੀ ਹੈ। ਇਸ ਸਿਲਸਿਲੇ ਵਿੱਚ ਸੂਬੇ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਦਰਾਰ ਪੈਣ ਦੇ ਸੰਕੇਤ ਮਿਲੇ ਹਨ। ਦਰਅਸਲ CM ਏਕਨਾਥ ਸ਼ਿੰਦੇ ਦੇ ਬੇਟੇ ਅਤੇ ਸੰਸਦ ਮੈਂਬਰ ਸ਼੍ਰੀਕਾਂਤ ਸ਼ਿੰਦੇ ਨੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ

ਸ੍ਰੀਕਾਂਤ ਸ਼ਿੰਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੋਂਬੀਵਲੀ ਦੇ ਕੁਝ ਆਗੂ ਆਪਣੀ ਸਵਾਰਥੀ ਰਾਜਨੀਤੀ ਲਈ ਭਾਜਪਾ-ਸ਼ਿੰਦੇ ਧੜੇ (ਗੱਠਜੋੜ) ਲਈ ਅੜਿੱਕੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਕੋਈ ਇੱਛਾ ਨਹੀਂ ਹੈ। ਭਾਜਪਾ-ਸ਼ਿਵ ਸੈਨਾ ਦੀ ਸੀਨੀਅਰ ਲੀਡਰਸ਼ਿਪ ਜਿਸ ਵੀ ਉਮੀਦਵਾਰ ਦਾ ਫੈਸਲਾ ਕਰੇਗੀ, ਮੈਂ ਉਸ ਦਾ ਸਮਰਥਨ ਕਰਾਂਗਾ। ਉਨ੍ਹਾਂ ਕਿਹਾ ਕਿ ਸਾਡਾ ਟੀਚਾ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਦੁਬਾਰਾ ਬਣਾਉਣਾ ਅਤੇ ਕੇਂਦਰ ਵਿੱਚ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣਾ ਹੈ। ਜੋ ਕੰਮ ਅਸੀਂ ਇਸ ਦਿਸ਼ਾ ਵਿੱਚ ਕਰ ਰਹੇ ਹਾਂ।

ਸ਼੍ਰੀਕਾਂਤ ਨੇ ਅੱਗੇ ਕਿਹਾ ਕਿ ਜੇਕਰ ਕੋਈ ਉਨ੍ਹਾਂ ਦਾ ਵਿਰੋਧ ਕਰਦਾ ਹੈ, ਜੇਕਰ ਕੋਈ ਨਾਰਾਜ਼ ਹੈ ਅਤੇ ਗਠਜੋੜ ‘ਚ ਗੜਬੜੀ ਹੈ ਤਾਂ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਤਿਆਰ ਹਾਂ।

 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment