ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੇ ਕੱਖ ਨਹੀਂ ਕੀਤਾ ਇਸ ਲਈ ਕਾਂਗਰਸੀ ਵਰਕਰ ਅਕਾਲੀ ਦਲ ‘ਚ ਹੋ ਰਹੇ ਰਹੇ ਸ਼ਾਮਲ: ਮਜੀਠੀਆ

Global Team
3 Min Read

ਜਲੰਧਰ : ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਤੇ ਵਰਕਰ ਪਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਤੇ ਉਹਨਾਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਹਮਾਇਤ ਕਰਨ ਦਾ ਪ੍ਰਣ ਲਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਚੌਧਰੀ ਪਰਿਵਾਰ ਇਸ ਹਲਕੇ ਵਿਚ ਪਿਛਲੇ 30 ਸਾਲਾਂ ਵਿਚ ਕਾਰਗੁਜ਼ਾਰੀ ਵਿਖਾਉਣ ਵਿਚ ਫੇਲ੍ਹ ਸਾਬਤ ਹੋਇਆ ਹੈ।

ਅੱਜ ਕਰਤਾਰਪੁਰ ਵਿਚ ਜਨਤਕ ਮੀਟਿੰਗ ਜਿਸ ਵਿਚ ਕਾਂਗਰਸ ਦੇ ਵਰਕਰ ਅਕਾਲੀ ਦਲ ਵਿਚ ਸ਼ਾਮਲ ਹੋਏ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲੋਕ ਉਸਪਾਰਟੀ ਤੇ ਆਗੂ ਦੀ ਹਮਾਇਤ ਕਰਨਾ ਚਾਹੁੰਦੇ ਹਨ ਜਿਹਨਾਂ ਦਾ ਕਾਰਗੁਜ਼ਾਰੀ ਵਿਖਾਉਣ ਦਾ ਚੰਗਾ ਰਿਕਾਰਡ ਹੈ। ਉਹਨਾਂ ਕਿਹਾ ਕਿ ਚੌਧਰੀ ਸੰਤੋਖ ਸਿੰਘ ਦਾ ਪਰਿਵਾਰ ਪਿਛਲੇ 9 ਸਾਲਾਂ ਵਿਚ ਕੁਝ ਵੀ ਕਰਨ ਵਿਚ ਨਾਕਾਮ ਰਿਹਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਲੋਕ ਜਾਣਦੇ ਹਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਸ ਤਰੀਕੇ ਕਿਸਾਨਾਂ ਤੇ ਕਮਜ਼ੋਰ ਵਰਗਾਂ ਦੀ ਮਦਦ ਕਰਦੇ ਸਨ ਤੇ ਉਹਨਾਂ ਟਿਊਬਵੈਲਾਂ ਵਾਸਤੇ ਮੁਫਤ ਬਿਜਲੀ ਯਕੀਨੀ ਬਣਾਈ ਅਤੇ ਆਟਾ ਦਾਲ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤੇ ਲੜਕੀਆਂ ਲਈ ਸਾਈਕਲ ਮੁਫਤ ਦੇਣ ਵਰਗੀਆਂ ਸਕੀਮਾਂ ਸ਼ੁਰੂ ਕੀਤੀਆਂ।

ਮਜੀਠੀਆ ਨੇ ਲੋਕਾਂ ਨੂੰ ਆਖਿਆ ਕਿ ਉਹ ਮੁਕਾਬਲਾ ਲੜ ਰਹੇ ਉਮੀਦਵਾਰਾਂ ਦੀ ਤੁਲਨਾ ਜ਼ਰੂਰ ਕਰਨ। ਉਹਨਾਂ ਕਿਹਾ ਕਿ ਡਾ. ਸੁੱਖੀ ਦਾ ਵਿਧਾਨ ਸਭਾ ਵਿਚ ਚੰਗਾ ਰਿਕਾਰਡ ਹੈ ਜਿਥੇ ਉਹਨਾਂ ਲੋਕਾਂ ਦੇ ਮਸਲੇ ਸਫਲਤਾ ਨਾਲ ਚੁੱਕੇ ਹਨ। ਉਹ ਇਕ ਜਾਣੇ ਪਛਾਣੇ ਸਮਾਜ ਸੇਵੀ ਤੇ ਪ੍ਰਸਿੱਧ ਡਾਕਟਰ ਹਨ ਜੋ ਦਹਾਕਿਆਂ ਤੋਂ ਨਿਰਸਵਾਰਥ ਲੋਕਾਂ ਦੀ ਸੇਵਾ ਕਰ ਰਹੇ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਆਪ ਤੇ ਭਾਜਪਾ ਦੇ ਉਮੀਦਵਾਰ ਪਾਰਟੀਆਂ ਬਦਲ ਕੇ ਆਏ ਹਨ ਜਿਹਨਾਂ ’ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਮਜੀਠੀਆ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਜਿਹਨਾਂ ਦੀ ਰਿਹਾਈ ਦੀ ਫਾਈਲ ਪਿਛਲੇ ਡੇਢ ਸਾਲ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟੇਬਲ ’ਤੇ ਪਈ ਹੈ, ਦੀ ਰਿਹਾਈ ਦੀ ਤਾਂ ਗੱਲ ਹੀ ਛੱਡੋ ਆਪ ਸਰਕਾਰ ਨੇ ਨਿਰਦੋਸ਼ ਸਿੱਖ ਨੌਜਵਾਨਾਂ ਖਿਲਾਫ ਐਨ ਐਸ ਏ ਲਗਾ ਦਿੱਤੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਨੇ ’ਬਦਲਾਅ’ ਅਤੇ ’ਇਕ ਮੌਕਾ’ ਦੇ ਨਾਂ ’ਤੇ ਪੰਜਾਬੀਆਂ ਨੂੰ ਮੂਰਖ ਬਣਾਇਆ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਅਤੇ ਸਿਹਤ ਖੇਤਰ ਵਿਚ ਸੁਧਾਰ ਕਰਨ ਦੀ ਤਾਂ ਗੱਲ ਛੱਡੋ ਆਪ ਸਰਕਾਰ ਨੇ ਸੂਬੇ ਵਿਚ ਸ਼ਰਾਬ ਦੇ ਨਵੇਂ 1800 ਠੇਕੇ ਖੋਲ੍ਹ ਦਿੱਤੇ ਹਨ।

Share This Article
Leave a Comment