ਚੰਡੀਗੜ੍ਹ: ਕੈਨੇਡਾ ਪੁਲਿਸ ਵੱਲੋਂ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ‘ਚ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਲ ਹੈ। ਟੋਰਾਂਟੋ ਪੁਲੀਸ ਨੇ ਉਸ ਨੂੰ ਲੋੜੀਂਦੇ ਅਪਰਾਧੀਆਂ ਵਿੱਚ 15ਵੇਂ ਨੰਬਰ ’ਤੇ ਸੂਚੀਬੱਧ ਕੀਤਾ ਹੈ।
BOLO unveiled their new Top 25 Most Wanted list with awareness event at Yonge-Dundas Square.
Read more:https://t.co/bnX2Qbwh0L pic.twitter.com/hWvgLUjTOv
— Toronto Police (@TorontoPolice) May 1, 2023
ਕੈਨੇਡਾ ਦੇ ਬੋਲੋ ਪ੍ਰੋਗਰਾਮ ਦੀ ਵੈੱਬਸਾਈਟ ਰਾਹੀਂ ਸਾਹਮਣੇ ਆਇਆ ਹੈ, ਜੋ ਵੱਖ-ਵੱਖ ਕਾਨੂੰਨ ਏਜੰਸੀਆਂ ਤੋਂ ਜਨਤਕ ਹਿੱਤ ਵਿੱਚ ਜਾਣਕਾਰੀ ਨਸ਼ਰ ਕਰਦੀ ਹੈ। ਦੱਸਣਯੋਗ ਹੈ ਕਿ NIA ਨੇ ਹਾਲ ਹੀ ਵਿੱਚ ਬਰਾੜ ਅਤੇ ਉਸ ਦੇ ਸਾਥੀ ਲਾਰੈਂਸ ਬਿਸ਼ਨੋਈ, ਅਤੇ ਅਨਮੋਲ ਬਿਸ਼ਨੋਈ ਜੋ ਆਖਰੀ ਵਾਰ ਕੈਲੀਫੋਰਨੀਆ, ਯੂਐਸਏ ਵਿੱਚ ਦੇਖੇ ਗਏ ਨੂੰ ਚਾਰਜਸ਼ੀਟ ਕੀਤਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ। ਬੋਲੋ ਪ੍ਰੋਗਰਾਮ ਤਹਿਤ ਪੁਲਿਸ ਵਲੋਂ ਬਰਾੜ ਦੀ ਫੋਟੋ ਪ੍ਰਦਰਸ਼ਿਤ ਕੀਤੀ ਹੈ, ਪੁਲਿਸ ਦਾ ਕਹਿਣਾ ਹੈ ਕਿ ਬੋਲੋ ਪ੍ਰੋਗਰਾਮ ਦਾ ਮੁੱਖ ਟੀਚਾ ਕੈਨੇਡਾ ਦੇ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਬਾਰੇ ਜਨਤਾ ਨੂੰ ਸੁਚੇਤ ਕਰਨਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.