ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਨੇੜੇ ਹੋਈ ਗੋਲੀਬਾਰੀ, ਜਾਂਚ ‘ਚ ਜੁਟੀ ਸੀਕ੍ਰੇਟ ਸਰਵਿਸ

Rajneet Kaur
1 Min Read

ਨਿਊਜ਼ ਡੈਸਕ: ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡੱਗ ਏਮਹਾਫ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਿਕ ਯੂਐਸ ਸੀਕਰੇਟ ਸਰਵਿਸ ਸੋਮਵਾਰ ਸਵੇਰੇ ਯੂਐਸ ਨੇਵਲ ਆਬਜ਼ਰਵੇਟਰੀ ਨੇੜੇ ਗੋਲੀਬਾਰੀ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ। ਅਮਰੀਕਨ ਨੇਵਲ ਆਬਜ਼ਰਵੇਟਰੀ ਕੋਲ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਦਾ ਘਰ ਹੈ।

ਸੀਕ੍ਰੇਟ ਸਰਵਿਸ ਦੇ ਬੁਲਾਰੇ ਲੈਫਟੀਨੈਂਟ ਪਾਲ ਮੇਹਰ ਨੇ ਕਿਹਾ ਕਿ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਨੇ 34ਵੇਂ ਅਤੇ ਮੈਸੇਚਿਉਸੇਟਸ ਐਵੇਨਿਊ ਵਿੱਚ ਗੋਲੀਬਾਰੀ ਦੀ ਸੂਚਨਾ ਮਿਲਣ ‘ਤੇ ਦੁਪਹਿਰ 1:30 ਵਜੇ ਜਵਾਬ ਦਿਤਾ। ਉਨ੍ਹਾਂ ਕਿਹਾ ਕਿ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਗਲ ਦੀ ਪੁਸ਼ਟੀ ਨਹੀਂ ਹੋਈ ਕਿ ਗੋਲੀਬਾਰੀ ਕਿਸੇ ਵਿਅਕਤੀ ਜਾਂ ਫਿਰ  ਨੇਵਲ ਆਬਜ਼ਰਵੇਟਰੀ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ।

ਸੀਕ੍ਰੇਟ ਸਰਵਿਸ ਨੇ ਘਟਨਾ ਵਾਲੀ ਥਾਂ ਨੂੰ ਸਾਫ਼ ਕਰ ਦਿੱਤਾ ਹੈ। ਥੋੜੀ ਦੇਰ ਬਾਅਦ ਹੀ ਆਲੇ-ਦੁਆਲੇ ਦੀਆਂ ਸੜਕਾਂ  ਨੂੰ ਖੋਲ ਦਿਤਾ ਗਿਆ। ਘਟਨਾ ਦੇ ਸਮੇਂ ਹੈਰਿਸ ਅਤੇ ਉਨ੍ਹਾਂ ਦੇ ਪਤੀ ਐਮਹੌਫ ਨੇਵਲ ਆਬਜ਼ਰਵੇਟਰੀ ਵਿੱਚ ਨਹੀਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates. 

- Advertisement -

Share this Article
Leave a comment