ਨਿਊਜ਼ ਡੈਸਕ: ਮਹਾਰਾਸ਼ਟਰ ਦੇ ਰਾਏਗੜ੍ਹ ਦੇ ਖੋਪਲੀ ਇਲਾਕੇ ‘ਚ ਬੱਸ ਦੇ ਖੱਡ ‘ਚ ਡਿੱਗਣ ਕਾਰਨ 13 ਲੋਕਾਂ ਦੀ ਮੌਤ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਇਹ ਦਰਦਨਾਕ ਹਾਦਸਾ ਖੋਪੋਲੀ ਪੁਲਿਸ ਥਾਣਾ ਤਹਿਤ ਸ਼ਿੰਗਰੋਬਾ ਮੰਦਿਰ ਦੇ ਪਿੱਛੇ ਘਾਟ ‘ਤੇ ਵਾਪਰਿਆ ਹੈ। ਰਾਏਗੜ੍ਹ ਐੱਸਪੀ ਅਨੁਸਾਰ ਬੱਸ ਦੇ ਖੱਡ ‘ਚ ਡਿਗ ਜਾਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 25 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਅਜੇ ਬਚਾਅ ਕਾਰਜ ਜਾਰੀ ਹੈ।
ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਉਦੋਂ ਹੋਇਆ ਜਦੋਂ ਬੱਸ ਪੁਣੇ ਤੋਂ ਮੁੰਬਈ ਆ ਰਹੀ ਸੀ। ਬੱਸ ਵਿੱਚ ਕੁੱਲ 40-45 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਵੱਡਾ ਹਾਦਸਾ ਡਰਾਈਵਰ ਵੱਲੋਂ ਬੱਸ ਤੋਂ ਕੰਟਰੋਲ ਗੁਆਉਣ ਕਾਰਨ ਵਾਪਰਿਆ ਹੈ। ਬਚਾਅ ਟੀਮ ਅਤੇ ਰਾਏਗੜ੍ਹ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਈਕਰਸ ਗਰੁੱਪ, ਆਈਆਰਬੀ ਦੀ ਟੀਮ ਦੁਰਘਟਨਾ ਦੇ ਸ਼ਿਕਾਰ ਲੋਕਾਂ ਦੀ ਮਦਦ ਲਈ ਮੌਜੂਦ ਹੈ। ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੂੰ ਮਦਦ ਲਈ ਬੁਲਾਇਆ ਗਿਆ ਹੈ।
VIDEO | Several dead as bus fell into a gorge in Raigad district of Maharashtra in the early hours of Saturday. pic.twitter.com/O38G7edD9i
— Press Trust of India (@PTI_News) April 15, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.