ਨਿਊਜ਼ ਡੈਸਕ: ਬੀਤੀ ਰਾਤ ਯਾਨੀ 22 ਫਰਵਰੀ 2023 ਨੂੰ ਲੋਕਮਤ ਡਿਜੀਟਲ ਕ੍ਰਿਏਟਰਜ਼ ਐਵਾਰਡ ਦਾ ਆਯੋਜਨ ਕੀਤਾ ਗਿਆ। ਜਿੱਥੇ ਟੀਵੀ, ਓਟੀਟੀ ਅਤੇ ਸੋਸ਼ਲ ਮੀਡੀਆ ਸਮੇਤ ਕਈ ਸਿਤਾਰੇ ਮੌਜੂਦ ਸਨ। ਇਸ ਐਵਾਰਡ ਨਾਈਟ ਵਿੱਚ ਐਮਸੀ ਸਟੈਨ ਅਤੇ ਸ਼ਹਿਨਾਜ਼ ਗਿੱਲ ਵੀ ਨਜ਼ਰ ਆਏ। ਜਿੰਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
‘ਬਿੱਗ ਬੌਸ 16’ ਦੇ ਵਿਜੇਤਾ ਐਮਸੀ ਸਟੈਨ ਮੁੰਬਈ ‘ਚ ਆਯੋਜਿਤ ਐਵਾਰਡ ਨਾਈਟ ਫਾਰ ਡਿਜੀਟਲ ਕ੍ਰਿਏਟਰਸ ‘ਚ ਪਹੁੰਚੇ। ਇਸ ਈਵੈਂਟ ‘ਚ ‘ਬਿੱਗ ਬੌਸ 13’ ਦੀ ਫਾਈਨਲਿਸਟ ਸ਼ਹਿਨਾਜ਼ ਗਿੱਲ ਵੀ ਮੌਜੂਦ ਸੀ। ‘ਬਿੱਗ ਬੌਸ’ ਦੇ ਸਭ ਤੋਂ ਮਸ਼ਹੂਰ ਮੁਕਾਬਲੇਬਾਜ਼ ਪਹਿਲੀ ਵਾਰ ਇਕੱਠੇ ਨਜ਼ਰ ਆਏ। ਇਸ ਮੌਕੇ ਸ਼ਹਿਨਾਜ਼ ਨੇ ਵੀ ਸਟੈਨ ਨਾਲ ਫੋਟੋ ਕਲਿੱਕ ਕਰਵਾਈ। ਦੋਵਾਂ ਨੇ ਸਵੈਗ ਨਾਲ ਪੋਜ਼ ਦਿੱਤਾ ਅਤੇ ਫਿਰ ਸ਼ਹਿਨਾਜ਼ ਐਵਾਰਡ ਲੈਣ ਲਈ ਸਟੇਜ ‘ਤੇ ਗਈ। ਸ਼ਹਿਨਾਜ਼ ਅਤੇ ਸਟੈਨ ਨੂੰ ਇਕੱਠੇ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਖੁਸ਼ ਸਨ।
ਲੁੱਕ ਦੀ ਗੱਲ ਕਰੀਏ ਤਾਂ ਸਟੈਨ ਨੇ ਬਲੈਕ ਆਊਟਫਿਟ ਪਹਿਨਿਆ ਸੀ ਅਤੇ ਮਹਿੰਗੇ ਗਹਿਣਿਆਂ ਅਤੇ ਗੋਗਲਸ ਨਾਲ ਆਪਣਾ ਲੁੱਕ ਪੂਰਾ ਕੀਤਾ। ਦੂਜੇ ਪਾਸੇ ਸ਼ਹਿਨਾਜ਼ ਵੀ ਬਲੈਕ ਐਂਡ ਵ੍ਹਾਈਟ ਲੁੱਕ ‘ਚ ਕਾਫੀ ਸ਼ਾਨਦਾਰ ਲੱਗ ਰਹੀ ਸੀ। ਅਦਾਕਾਰਾ ਨੇ ਇੱਕ ਮੋਢੇ ਵਾਲਾ ਲੰਬਾ ਗਾਊਨ ਪਾਇਆ ਹੋਇਆ ਸੀ। ਅਦਾਕਾਰਾ ਨੇ ਇੱਕ ਵਾਰ ਫਿਰ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।
ਸ਼ਹਿਨਾਜ਼ ਅਤੇ ਸਟੈਨ ਦੋਵਾਂ ਨੂੰ ਡਿਜੀਟਲ ਕ੍ਰਿਏਟਰ ਐਵਾਰਡਸ ਵਿੱਚ ਸਨਮਾਨਿਤ ਕੀਤਾ ਗਿਆ। ਸਟੈਨ ਨੂੰ ‘ਮਿਊਜ਼ੀਕਲ ਸੈਂਸੇਸ਼ਨ ਆਫ ਦਿ ਈਅਰ’ ਦਾ ਐਵਾਰਡ ਮਿਲਿਆ, ਜਦਕਿ ਸ਼ਹਿਨਾਜ਼ ਨੂੰ ‘ਡਿਜੀਟਲ ਪਰਸਨੈਲਿਟੀ ਆਫ ਦਿ ਈਅਰ’ ਲਈ ਐਵਾਰਡ ਮਿਲਿਆ। ਇਸ ਐਵਾਰਡ ਨਾਈਟ ‘ਚ ‘ਅਨੁਪਮਾ’ ਦੀ ਮੁੱਖ ਅਦਾਕਾਰਾ ਰੂਪਾਲੀ ਗਾਂਗੁਲੀ ਵੀ ਮੌਜੂਦ ਸੀ।