ਯੂਕੇ ‘ਚ ਲਾਪਤਾ ਹੋਏ ਭਾਰਤੀ ਮੂਲ ਦੇ ਵਿਅਕਤੀ ਦੀ ਜੰਗਲ ‘ਚੋਂ ਮਿਲੀ ਮ੍ਰਿਤਕ ਦੇਹ

Global Team
3 Min Read

ਲੰਦਨ: ਯੂਕੇ ‘ਚ ਲੰਬੇ ਸਮੇਂ ਤੋਂ ਲਾਪਤਾ ਭਾਰਤੀ ਮੂਲ ਦੇ 58 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਚਾਰ ਬੱਚਿਆਂ ਦੇ ਪਿਤਾ ਹਰਜਿੰਦਰ ਹੈਰੀ ਤੱਖੜ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਲਾਪਤਾ ਹੋ ਗਏ ਸਨ ਤੇ ਹੁਣ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਇੱਕ ਸੁੰਨਸਾਲ ਜੰਗਲੀ ਖੇਤਰ ‘ਚੋਂ ਉਨ੍ਹਾਂ ਦੀ ਲਾਸ਼ ਮਿਲੀ ਹੈ।

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਟੇਲਫੋਰਡ ‘ਚੋਂ ਮਿਲੀ ਇੱਕ ਲਾਸ਼ ਦੀ ਪਛਾਣ ਹਰਜਿੰਦਰ ਤੱਖੜ ਦੀ ਵਜੋਂ ਹੋਈ ਹੈ ਤੇ ਹਰਜਿੰਦਰ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਅਤੇ ਅਜਿਹਾ ਨਹੀਂ ਲਗਦਾ ਕਿ ਉਸ ਦੀ ਮੌਤ ਕਿਸੇ ਸ਼ੱਕੀ ਹਾਲਾਤ ਵਿੱਚ ਹੋਈ ਹੈ, ਬਾਕੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰਾ ਖੁਲਾਸਾ ਹੋ ਜਾਵੇਗਾ।


ਜਾਂਚ ਦੀ ਅਗਵਾਈ ਕਰ ਰਹੇ ਡਿਟੈਕਟਿਵ ਇੰਸਪੈਕਟਰ ਜੋਅ ਵਾਈਟ ਹੈੱਡ ਨੇ ਹਰਜਿੰਦਰ ਤੱਖੜ ਦੇ ਕੇਸ ਵਿੱਚ ਪੁਲਿਸ ਦੀ ਮਦਦ ਕਰਨ ਵਾਲੇ ਲੋਕਾਂ ਧੰਨਵਾਦ ਕੀਤਾ ਹੈ। ਵੈਸਟ ਮਰਸੀਆ ਪੁਲਿਸ ਇਸ ਤੋਂ ਪਹਿਲਾਂ ਕਈ ਮਹੀਨੇ ਤੋਂ ਤੱਖੜ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕਰਦੀ ਆ ਰਹੀ ਸੀ। ਪੂਰੀ ਮੁਸ਼ਤੈਦੀ ਦੇ ਨਾਲ ਤੱਖੜ ਦੀ ਭਾਲ ਕੀਤੀ ਗਈ ਸੀ, ਪਰ ਹੁਣ ਸਿਰਫ਼ ਉਨ੍ਹਾਂ ਦੀ ਲਾਸ਼ ਹੀ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ ਹੈਰੀ ਦੀ ਭਾਲ ਲਈ ਫੇਸਬੁੱਕ ‘ਤੇ ਹੈਸ਼ਟੈਗ ‘#ਹੈਲਪਹੈਰੀਹੋਮ’ ਦੀ ਵਰਤੋਂ ਕਰਕੇ ਮੁਹਿੰਮ ਵੀ ਚਲਾਈ ਗਈ ਸੀ।

ਤੱਖੜ ਦੀ ਪਤਨੀ ਨੇ ਮੀਡੀਆ ਨੂੰ ਦੱਸਿਆ ਕਿ ਉਹ ਇੱਕ ਬਹੁਤ ਹੀ ਖੁਸ਼ਮਿਜ਼ਾਜ ਵਿਅਕਤੀ ਸੀ, ਜੋ ਹਮੇਸ਼ਾ ਊਰਜਾ ਨਾਲ ਭਰਪੂਰ ਰਹਿੰਦੇ ਸਨ ਤੇ ਦੂਜਿਆਂ ਨੂੰ ਵੀ ਖੁਸ਼ ਰੱਖਣ ਦਾ ਯਤਨ ਕਰਦੇ ੳਨ ਉਹ ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਸ਼੍ਰੋਪਸ਼ਾਇਰ ਵਿੱਚ ਟੇਲਫੋਰਡ ਦੇ ਸਟਰਿਚਲੇ ਪੁਲ ਖੇਤਰ ਵਿੱਚ ਲਾਪਤਾ ਹੋ ਗਏ ਸੀ, ਜਿਸ ਤੋਂ ਬਾਅਦ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗਿਆ।

Share This Article
Leave a Comment