ਕੀਵ ‘ਚ ਵੱਡਾ ਹਾਦਸਾ, ਗ੍ਰਹਿ ਮੰਤਰੀ ਸਮੇਤ 16 ਲੋਕਾਂ ਦੀ ਮੌਤ, ਘਟਨਾ ਦੀ ਜਾਂਚ ਜਾਰੀ

Global Team
1 Min Read

ਕੀਵ: ਯੂਕਰੇਨ ਵਿੱਚ ਇੱਕ ਵੱਡਾ ਹੈਲੀਕਾਪਟਰ ਹਾਦਸਾ ਹੋਇਆ ਹੈ, ਜਿਸ ਵਿੱਚ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਸਮੇਤ ਕਈ ਉੱਚ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਹਾਦਸੇ ‘ਚ ਕੁੱਲ 18 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਰਾਜਧਾਨੀ ਕੀਵ ਦੇ ਬਾਹਰਵਾਰ ਵਾਪਰਿਆ। ਖੇਤਰ ਦੇ ਗਵਰਨਰ ਨੇ ਪਹਿਲਾਂ ਕਿਹਾ ਸੀ ਕਿ ਹੈਲੀਕਾਪਟਰ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰ ਬੋਵੇਰੀ ਦੇ ਨੇੜੇ ਇੱਕ ਸਕੂਲ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ। ਘਟਨਾ ਤੋਂ ਬਾਅਦ ਇਸ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਮੌਕੇ ‘ਤੇ ਚੀਕਾਂ ਸੁਣਾਈ ਦੇ ਰਹੀਆਂ ਹਨ। ਚਾਰੇ ਪਾਸੇ ਅੱਗ ਹੈ।
ਕੀਵ ਦੇ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇਕਸੀ ਕੁਲੇਬਾ ਨੇ ਇੱਕ ਟੈਲੀਗ੍ਰਾਮ ‘ਤੇ ਕਿਹਾ, “ਹੈਲੀਕਾਪਟਰ ਬਰੋਵਰੀ ਕਸਬੇ ਵਿੱਚ ਇੱਕ ਕਿੰਡਰਗਾਰਟਨ ਅਤੇ ਇੱਕ ਰਿਹਾਇਸ਼ੀ ਇਮਾਰਤ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।” ਘਟਨਾ ਵੇਲੇ ਬੱਚੇ ਅਤੇ ਸਕੂਲ ਸਟਾਫ਼ ਵੀ ਉੱਥੇ ਮੌਜੂਦ ਸੀ। ਇਨ੍ਹਾਂ ‘ਚ ਕੁਝ ਲੋਕਾਂ ਦੀ ਮੌਤ ਵੀ ਹੋਈ ਹੈ। ਪੁਲਿਸ ਅਤੇ ਮੈਡੀਕਲ ਸੇਵਾ ਮੌਕੇ ‘ਤੇ ਪਹੁੰਚ ਗਈ ਹੈ। ਯੂਕਰੇਨ ਦੇ ਪੁਲਿਸ ਮੁਖੀ ਇਗੋਰ ਕਲੇਮੇਂਕੋ ਨੇ ਕਿਹਾ, ‘ਹਾਲ ਹੀ ਹੈਲੀਕਾਪਟਰ ਹਾਦਸੇ ‘ਚ 18 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਯੂਕਰੇਨ ਦੇ ਗ੍ਰਹਿ ਮੰਤਰੀ ਡੇਨਿਸ ਮੋਨਾਸਟਿਰਸਕੀ ਵੀ ਸ਼ਾਮਲ ਹਨ।

Share This Article
Leave a Comment