ਮੁਕਤਸਰ ਸਾਹਿਬ : ਜਦੋਂ ਗਲ਼ ਪੰਜਾਬ ਦੀ ਚਲਦੀ ਹੈ ਤਾਂ ਸਰਕਾਰ ਵਿਰੁੱਧ ਹੋਣ ਵਾਲੀਆਂ ਬਿਆਨਬਾਜੀਆਂ ਅਤੇ ਵਾਰ ਪਲਟਵਾਰ ਦੀ ਰਾਜਨੀਤੀ ਆਪ ਮੁਹਾਰੇ ਸਾਡੇ ਸਾਹਮਣੇ ਆ ਜਾਂਦੀ ਹੈ। ਇਸੇ ਦਰਮਿਆਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ। ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਵਿਧਾਇਕਾਂ ਦੇ ਨਾਮ ਤੇ 92 ਗੂੰਗੇ ਚੁਣੇ ਹਨ।
ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਪੰਜਾਬ ਜਿੱਥੇ ਅੱਜ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਹੀਂ ਬਲਕਿ ਇਨਕਲਾਬ ਦਾ ਨਾਅਰਾ ਗੁੰਝ ਰਿਹਾ ਹੈ। ਦਰਅਸਲ ਅੱਜ ਉਹ ਇੱਥੇ ਨਤਮਸਤਕ ਹੋਣ ਪਹੁੰਚੇ ਸਨ।
ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਅਸੀਂ ਸ਼ਹੀਦਾਂ ਨੂੰ ਨਤਮਸਤਕ ਹੋ ਰਹੇ ਹਾਂ ਪਰ ਲੋੜ ਹੈ ਕਿ ਅਸੀਂ ਉਨ੍ਹਾਂ ਸ਼ਹੀਦਾਂ ਵਲੋ ਦਰਸਾਏ ਮਾਰਗ ਤੇ ਚਲ ਕੇ ਆਪੋ ਆਪਣੇ ਬੇਦਾਵੇ ਪੜਵਾਈਏ।