ਟੈਕਸਾਸ ਚ ਭੂਚਾਲ ਨੇ ਕੰਬਾਈ ਧਰਤੀ, 5.3 ਮਾਪੀ ਗਈ ਭੂਚਾਲ ਦੀ ਤੀਬਰਤਾ

Global Team
1 Min Read

ਟੈਕਸਾਸ: ਅਮਰੀਕਾ ਦੇ ਟੈਕਸਾਸ ਸੂਬੇ ‘ਚ ਸ਼ੁੱਕਰਵਾਰ ਸ਼ਾਮ ਨੂੰ  ਆਏ ਵੱਡੇ ਭੂਚਾਲ ਕਾਰਨ ਧਰਤੀ ਹਿਲਾ ਦਿੱਤੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.3 ਮਾਪੀ ਗਈ ਹੈ। ਹਾਲਾਂਕਿ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

ਦਸ ਦੇਈਏ ਕਿ ਇਹ ਭੂਚਾਲ ਟੈਕਸਾਸ ਦੇ ਇਤਿਹਾਸ ਦੇ ਸਭ ਤੋਂ ਵੱਡੇ ਭੂਚਾਲਾਂ ਵਿੱਚੋਂ ਇੱਕ ਹੈ। ਇਸ ਖੇਤਰ ਵਿੱਚ ਤੇਲ ਅਤੇ ਫ੍ਰੈਕਿੰਗ ਗਤੀਵਿਧੀ ਹੁੰਦੀ ਹੈ। ਯੂਐਸ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 5.3 ਸੀ ਅਤੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5:35 ਵਜੇ ਆਇਆ। ਇਹ ਮਿਡਲੈਂਡ ਦੇ ਉੱਤਰ-ਪੱਛਮ ਵਿੱਚ ਲਗਭਗ 14 ਮੀਲ ਦੀ ਡੂੰਘਾਈ ਵਿੱਚ ਕੇਂਦਰਿਤ ਸੀ।

 

ਮਿਡਲੈਂਡ ਵਿੱਚ ਰਾਸ਼ਟਰੀ ਮੌਸਮ ਸੇਵਾ ਕੇਂਦਰ ਨੇ ਟਵੀਟ ਕੀਤਾ ਕਿ ਇਹ ਭੂਚਾਲ ਟੈਕਸਾਸ ਰਾਜ ਦੇ ਇਤਿਹਾਸ ਵਿੱਚ ਚੌਥਾ ਸਭ ਤੋਂ ਸ਼ਕਤੀਸ਼ਾਲੀ ਸੀ। ਕੋਲੋਰਾਡੋ ਵਿੱਚ ਯੂਐਸਜੀਐਸ ਨੈਸ਼ਨਲ ਭੁਚਾਲ ਸੂਚਨਾ ਕੇਂਦਰ ਦੇ ਇੱਕ ਭੂ-ਭੌਤਿਕ ਵਿਗਿਆਨੀ ਜਾਨ ਪਰਸਲੇ ਦੇ ਅਨੁਸਾਰ, ਇਹ ਟੈਕਸਾਸ ਅਤੇ ਨਿਊ ਮੈਕਸੀਕੋ ਵਿੱਚ ਵੀ ਮਹਿਸੂਸ ਕੀਤਾ ਗਿਆ ਸੀ।

16 ਨਵੰਬਰ ਨੂੰ ਪੱਛਮੀ ਟੈਕਸਾਸ ਵਿੱਚ ਵੀ ਇਸੇ ਤੀਬਰਤਾ ਦਾ ਭੂਚਾਲ ਆਇਆ ਸੀ। ਉਸ ਭੂਚਾਲ ਦੀ ਤੀਬਰਤਾ 5.3 ਮਾਪੀ ਗਈ ਸੀ। ਇਸਦਾ ਕੇਂਦਰ ਮਿਡਲੈਂਡ ਤੋਂ ਲਗਭਗ 95 ਮੀਲ ਪੱਛਮ ਵਿੱਚ ਸੀ।

Share This Article
Leave a Comment