ਬੀਬੀ ਜਗੀਰ ਕੌਰ ਦਾ ਸੌਦਾ ਸਾਧ ਦੇ ਮੁਆਫੀਨਾਮੇ ਨੂੰ ਲੈ ਕੇ ਅਕਾਲੀ ਦਲ ਬਾਰੇ ਵੱਡਾ ਬਿਆਨ, ਰੰਧਾਵਾ ਨੇ ਕੀਤਾ ਟਵੀਟ

Global Team
2 Min Read

ਅੰਮ੍ਰਿਤਸਰ : ਜਦੋਂ ਗੱਲ 2007 ‘ਚ ਬਲਾਤਕਾਰੀ ਸਾਧ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਙ ਰਚੇ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇੱਕ ਨਾਮ ਚਰਚਾ ਦੇ ਵਿੱਚ ਆਉਂਦਾ ਹੈ ਤੇ ਉਹ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੁੰਦਾ ਹੈ। ਫਿਰ ਗੱਲ ਬੇਅਦਬੀ ਦੀ ਚਲਦੀ ਹੈ ਤਾਂ ਵੀ ਨਾਮ ਬਾਦਲਾਂ ਦਾ ਲਗਦਾ ਹੈ। ਇਹ ਸਿਆਸਤ ਪਿਛਲੇ ਇੱਕ ਦਹਾਕੇ ਤੋਂ ਇਸ ਨੂੰ ਲੈ ਕੇ ਭਖੀ ਰਹਿੰਦੀ ਹੈ। ਪਰ ਹਾਲ ਹੀ ‘ਚ ਇਹ ਮਾਮਲਾ ਵਧੇਰੇ ਤੂਲ ਫੜ ਗਿਆ ਹੈ। ਕਾਰਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਿਨ੍ਹਾਂ ਨੂੰ ਪਾਰਟੀ *ਚੋਂ ਬਾਹਰ ਕੱਢ ਦਿੱਤਾ ਗਿਆ ਹੈ ਬੀਬੀ ਜਗੀਰ ਕੌਰ। ਜਿਨ੍ਹਾਂ ਵੱਲੋਂ ਸੌਦਾ ਸਾਧ ਦੀ ਮੁਆਫੀ, ਬਰਗਾੜੀ ਕਾਂਡ ਦੇ ਮਸਲੇ *ਤੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੀਬੀ ਜਗੀਰ ਕੌਰ ਦੇ ਇਸ ਬਿਆਨ ਦੀ ਹੀ ਦੇਰ ਸੀ ਕਿ ਅਕਾਲੀ ਦਲ *ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਹ ਸਵਾਲ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚੁੱਕੇ ਗਏ ਹਨ।

 

ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਹੁਣ ਬਿੱਲੀ ਥੈਲੇ ਦੇ ਵਿੱਚੋਂ ਬਾਹਰ ਆ ਗਈ ਹੈ। “ਮੈਂ ਹਮੇਸ਼ਾ ਕਹਿੰਦਾ ਸੀ ਕਿ ਰਾਮ ਰਹੀਮ ਨੂੰ ਮਾਫੀ ਬਾਦਲਾਂ ਨੇ ਦਵਾਈ ਹੈ ਅਤੇ ਅੱਜ ਇਹ ਬੀਬੀ ਜਗੀਰ ਕੌਰ ਨੇ ਖੁਦ ਮੰਨਿਆ ਹੈ। ਮੈਂ ਮੰਗ ਕਰਦਾ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਹਮੇਸ਼ਾ ਹੀ ਆਪਣੇ ਆਪ ਨੂੰ ਪੰਥਕ ਦਸਦੇ ਹਨ ਹੁਣ ਪੰਥ ਪਾਸੋਂ ਮਾਫੀ ਮੰਗਣ।”
ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦਾ ਮਾਹੌਲ ਲਗਾਤਾਰ ਗਰਮਾਉਣ ਲੱਗ ਗਿਆ ਹੈ। ਅਜਿਹੇ ਵਿੱਚ ਅਕਾਲੀ ਦਲ ਇਸ *ਤੇ ਕੀ ਪ੍ਰਤੀਕਿਰਿਆ ਦਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 

Share This Article
Leave a Comment