ਸਿੰਗਾਪੁਰ ’ਚ ਸਿੱਖਾਂ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਅਮਰਦੀਪ ਸਿੰਘ ਨੂੰ ਮਿਲਿਆ ‘ਗੁਰੂ ਨਾਨਕ ਇੰਟਰਫੇਥ’ ਪੁਰਸਕਾਰ

Rajneet Kaur
1 Min Read

ਨਿਊਯਾਰਕ : ਸਿੰਗਾਪੁਰ ’ਚ ਸਿੱਖਾਂ ਦੇ ਮੁੱਦੇ ’ਤੇ ਖੋਜ ਕਰਨ ਵਾਲੇ ਤੇ ਡਾਕੂਮੈਂਟਰੀ ਨਿਰਮਾਤਾ ਅਮਰਦੀਪ ਸਿੰਘ ਨੂੰ ਸਾਲ 2022 ਲਈ ‘ਗੁਰੂ ਨਾਨਕ ਇੰਟਰਫੇਥ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ।

ਨਿਊਯਾਰਕ ਦੀ ਹਾਫਸਟਰਾ ਯੂਨੀਵਰਸਿਟੀ ਇਹ 50 ਹਜ਼ਾਰ ਡਾਲਰ ਦਾ ਪੁਰਸਕਾਰ ਹਰ ਦੋ ਸਾਲ ਮਗਰੋਂ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਅੰਤਰ-ਧਾਰਮਿਕ ਏਕਤਾ ਨੂੰ ਵਧਾਉਣ ਲਈ ਕੀਤੇ ਅਹਿਮ ਕਾਰਜਾਂ ਨੂੰ ਮਾਨਤਾ ਦਿੰਦਾ ਹੈ। ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਜਨਮੇ ਅਮਰਦੀਪ ਸਿੰਘ ਆਪਣੀ ਪਤਨੀ ਵਿਨਿੰਦਰ ਕੌਰ ਨਾਲ ਸਿੰਗਾਪੁਰ ’ਚ ਲੌਸਟ ਹੈਰੀਜੇਟ ਪ੍ਰੋਡਕਸ਼ਨਜ਼ ਦੇ ਨਾਂ ਹੇਠ ਵਿਜ਼ੁਅਲ ਮੀਡੀਆ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ। ਉਨ੍ਹਾਂ ਨੂੰ ਰਸਮੀ ਤੌਰ ’ਤੇ ਇਹ ਪੁਰਸਕਾਰ 14 ਨਵੰਬਰ ਨੂੰ ਦਿੱਤਾ ਜਾਵੇਗਾ। 

ਨਿਊਯਾਰਕ ਦੇ ਬਰੁਕਵਿਲੇ ’ਚ ਈਸ਼ਰ ਬਿੰਦਰਾ ਪਰਿਵਾਰ ਵੱਲੋਂ 2006 ’ਚ ਇਸ ਪੁਰਕਸਾਰ ਦੀ ਸਥਾਪਨਾ ਕੀਤੀ ਗਈ ਸੀ। ਅਮਰਦੀਪ ਦਾ ਪ੍ਰੋਡਕਸ਼ਨ ਹਾਊਸ ਭੁੱਲੀਆਂ ਵਿਸਰੀਆਂ ਵਿਰਾਸਤਾਂ ਦੇ ਖੋਜ ਤੇ ਰਿਕਾਰਡ ਤਿਆਰ ਕਰਨ ’ਤੇ ਕੇਂਦਰਤ ਹੈ। ਉਨ੍ਹਾਂ ਨੇ ਦੋ ਪੁਸਤਕਾਂ ‘ਲਾਸਟ ਹੈਰੀਟੇਜ’, ‘ਦਿ ਸਿੱਖ ਲਿਗੈਸੀ ਇਨ ਪਾਕਿਸਤਾਨ’ ਤੇ ‘ਦਿ ਕੁਐਸਟ ਕੰਟੀਨਿਊ : ਲਾਸਟ ਹੈਰੀਟੇਜ’, ‘ਦਿ ਸਿੱਖ ਲਿਗੈਸੀ ਇਨ ਪਾਕਿਸਤਾਨ’ ਲਿਖੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment