ਔਰਤ ਦੇ ਕਤਲ ਮਾਮਲੇ ’ਚ ਫ਼ਰਾਰ ਰਾਜਵਿੰਦਰ ਸਿੰਘ ‘ਤੇ ਸਾਢੇ ਪੰਜ ਕਰੋੜ ਰੁਪਏ ਦੇ ਇਨਾਮ ਦਾ ਐਲਾਨ

Rajneet Kaur
2 Min Read

ਨਿਊਜ਼ ਡੈਸਕ: ਆਸਟਰੇਲੀਆ ਦੀ ਕੁਇਨਜ਼ਲੈਂਡ ਸਰਕਾਰ ਨੇ ਕਤਲ ਦੇ ਮਾਮਲੇ ਵਿੱਚ ਪੰਜਾਬੀ ਵਿਅਕਤੀ ਨੂੰ ਫੜਨ ਵਿੱਚ ਮਦਦ ਕਰਨ ਵਾਲੇ ਨੂੰ 10 ਲੱਖ ਆਸਟਰੇਲਿਆਈ ਡਾਲਰ(ਕਰੀਬ 5.31 ਕਰੋੜ ਰੁਪਏ) ਇਨਾਮ ਦਾ ਐਲਾਨ ਕੀਤਾ ਹੈ। ਆਸਟ੍ਰੇਲੀਅਨ ਪੁਲਿਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਦੋਸ਼ੀ ਨੂੰ ਫੜਨ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

24 ਸਾਲਾ ਟੋਆ 21 ਅਕਤੂਬਰ 2018 ਨੂੰ ਲਾਪਤਾ ਹੋਈ ਸੀ। ਜਦੋਂ ਉਹ ਆਪਣੇ ਪਾਲਤੂ ਕੁੱਤੇ ਨੂੰ ਸੈਰ ਲਈ ਲੈ ਕੇ ਗਈ ਸੀ। ਅਗਲੀ ਸਵੇਰ ਉਸਦੇ ਪਿਤਾ ਨੂੰ ਉਸਦੀ ਲਾਸ਼ ਕੈਰਨਜ਼ ਤੋਂ 40 ਕਿਲੋਮੀਟਰ ਉੱਤਰ ਵੱਲ ਵੈਂਗੇਟੀ ਬੀਚ ‘ਤੇ ਮਿਲੀ। ਸ਼ੱਕੀ ਮੁਲਜ਼ਮ ਰਾਜਵਿੰਦਰ ਸਿੰਘ ‘ਤੇ ਐਲਾਨਿਆ ਗਿਆ ਇਨਾਮ ਕੁਈਨਜ਼ਲੈਂਡ ਦੇ ਇਤਿਹਾਸ ਦਾ ਸਭ ਤੋਂ ਵੱਡਾ ਇਨਾਮ ਹੈ।

38 ਸਾਲ ਦੇ ਰਾਜਵਿੰਦਰ ਸਿੰਘ ’ਤੇ ਕਤਲ ਬਾਅਦ ਭਾਰਤ ਭੱਜਣ ਦਾ ਸ਼ੱਕ ਹੈ।  ਕੁਈਨਜ਼ਲੈਂਡ ਪੁਲਿਸ ਦੇ ਤਿੰਨ ਜਾਸੂਸ ਭਾਰਤ ਵੀ ਗਏ ਹਨ ਤੇ ਉਹ ਉਥੋਂ ਦੀਆਂ ਏਜੰਸੀਆਂ ਨਾਲ ਰਲ ਕੇ ਰਾਜਵਿੰਦਰ ਨੂੰ ਲੱਭ ਰਹੇ ਹਨ। ਉਹ ਆਸਟਰੇਲੀਆ ਵਿੱਚ ਮੇਲ ਨਰਸ ਵਜੋਂ ਨੌਕਰੀ ਕਰਦਾ ਸੀ ਪਰ ਕਤਲ ਤੋਂ ਦੋ ਦਿਨ ਬਾਅਦ ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਆਸਟਰੇਲੀਆ ਵਿੱਚ ਛੱਡ ਕੇ ਦੇਸ਼ ਛੱਡ ਕੇ ਫ਼ਰਾਰ ਹੋ ਗਿਆ। ਉਹ ਮੋਗਾ ਦੇ ਬੁੱਟਰ ਕਲਾਂ ਦਾ ਵਾਸੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment