ਰਾਮ ਰਹੀਮ ਦੇ ਐਲਾਨ ਦਾ ਵਿਰੋਧ, ਸੁਨਾਮ ‘ਚ ਨਹੀਂ ਖੁੱਲ੍ਹਣ ਦੇਵਾਂਗੇ ਡੇਰਾ : ਅੰਮ੍ਰਿਤਪਾਲ ਸਿੰਘ

Global Team
2 Min Read

ਸੁਨਾਮ : ਬਲਾਤਕਾਰੀ ਸੌਦਾ ਸਾਧ ਰਾਮ ਰਹੀਮ ਇੰਨੀ ਦਿਨੀਂ ਪੈਰੋਲ ‘ਤੇ ਜ਼ੇਲ੍ਹ ਤੋਂ ਬਾਹਰ ਹੈ। ਉਸ ਵੱਲੋਂ ਫਿਰ ਡੇਰੇ ਦੇ ਪ੍ਰਚਾਰ ਲਈ ਯਤਨ ਕੀਤੇ ਜਾ ਰਹੇ ਹਨ। ਜਗ੍ਹਾ ਜਗ੍ਹਾ ਉਸ ਦੇ ਇਕੱਠ ਵੀ ਹੋ ਰਹੇ ਹਨ। ਇਸੇ ਲੜੀ ਤਹਿਤ ਹੁਣ ਉਸ ਵੱਲੋਂ ਸੰਗਰੂਰ ਜ਼ਿਲ੍ਹੇ ਦੇ ਹਲਕਾ ਸੁਨਾਮ ‘ਚ ਡੇਰਾ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਮਸਲੇ ‘ਤੇ ਸਿਆਸੀ ਬਿਆਨਬਾਜੀਆਂ ਤੇਜ਼ ਹੋ ਰਹੀਆਂ ਹਨ।, ਜਿਸ ਲੜੀ ਤਹਿਤ ਹੁਣ ਰਾਮ ਰਹੀਮ ਨੂੰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਵਾਬ ਦਿੱਤਾ ਗਿਆ ਹੈ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਪੰਜਾਬ ‘ਚ ਬੰਬ ਧਮਾਕੇ ਕਰਵਾਏ ਹੋਣ, ਗੁਰੂ ਸਾਹਿਬ ਦਾ ਸਵਾਂਗ ਰਚਿਆ ਹੋਵੇ, ਬਲਾਤਕਾਰ ਦੇ ਦੋਸ਼ ਸਾਬਤ ਹੋਏ ਹੋਣ ਉਹ ਪੰਜਾਬ ‘ਚ ਡੇਰਾ ਬਣਾ ਜਾਵੇ ਇਹ ਸਮੁੱਚੀ ਸਿੱਖ ਕੌਮ ਨੂੰ ਵੰਗਾਰ ਹੈ।

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਕਿਸੇ ਵੀ ਸੂਰਤ ‘ਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਇਸ ਦਾ ਵਿਰੋਧ ਕਰੇਗਾ।ਉਨ੍ਹਾਂ ਕਿਹਾ ਕਿ ਇਹ ਪੰਜਾਬ ਨੂੰ ਅੱਗ ਲਗਾਉਣ ਦੀ ਸਾਜਿਸ਼ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਜੇਕਰ ਹਕੂਮਤ ਆਪ ਅਜਿਹਾ ਕਰਵਾਏਗੀ ਤਾਂ ਫਿਰ ਉਹ ਸਿੱਖਾਂ ਨੂੰ ਦੋਸ਼ੀ ਨਾ ਠਹਿਰਾਏ।

ਜ਼ਿਕਰ ਏ ਖਾਸ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ,। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਿੱਖ ਬੰਦੀ ਪੈਂਤੀ ਪੈਂਤੀ ਸਾਲ ਤੋਂ ਜੇਲ੍ਹਾਂ ‘ਚ ਬੰਦ ਹਨ ਤੇ ਦੂਜੇ ਪਾਸੇ ਬਲਾਤਕਾਰੀ ਰਿਹਾਅ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸਿੱਖਾਂ ਲਈ ਦੋਹਰੇ ਮਾਪਦੰਦ ਅਪਣਾਏ ਜਾ ਰਹੇ ਹਨ।

Share This Article
Leave a Comment