ਲੁਧਿਆਣਾ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਦਾ ਕੀ ਹਾਲ ਇਹ ਸਾਰਿਆਂ ਨੂੰ ਪਤਾ ਹੈ। ਆਏ ਦਿਨ ਜੇਕਰ ਕਿਸੇ ਪਾਸੇ ਲੁੱਟ ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਤਾਂ ਕਿਸੇ ਪਾਸੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ । ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਮਹਿਲਾ ਵੱਲੋਂ ਇਕ ਦੁਕਾਨਦਾਰ ਤੇ ਐਸਿਡ ਸੁੱਟੇ ਜਾਣ ਦੀ ਘਟਨਾ ਵਾਪਰੀ ਹੈ।
ਮਾਮਲਾ ਸਥਾਨਕ ਜਮਾਲਪੁਰ ਇਲਾਕੇ ਦਾ ਹੈ ਇੱਥੇ ਟੀਵੀ ਮਕੈਨਿਕ ਜਸਬੀਰ ਸਿੰਘ ਤੇ ਮਹਿਲਾ ਵੱਲੋਂ ਐਸਿਡ ਸੁੱਟਿਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਟੀਵੀ ਮਕੈਨਿਕ ਜਸਬੀਰ ਸਿੰਘ ਆਪਣੀ ਦੁਕਾਨ ਵਿੱਚ ਬੈਠਾ ਕੰਮ ਕਰ ਰਿਹਾ ਸੀ ਤਾਂ ਇਕ ਮਹਿਲਾ ਬਾਹਰੋਂ ਆਉਂਦੀ ਹੈ ਅਤੇ ਜਸਬੀਰ ਸਿੰਘ ਉੱਪਰ ਐਸਿਡ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕਰਦੀ ਹੈ। ਮਹਿਲਾ ਨੂੰ ਲੋਕਾਂ ਵੱਲੋਂ ਫੜ ਲਿਆ ਜਾਂਦਾ ਹੈ ਅਤੇ ਜਸਬੀਰ ਸਿੰਘ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਪਹੁੰਚਾਇਆ ਜਾਂਦਾ ਹੈ।ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਹਿਲਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਉਸ ਨੇ ਅਜਿਹਾ ਕਿਉਂ ਕੀਤਾ ਇਹ ਜਾਂਚ ਵਿੱਚ ਹੀ ਪਤਾ ਲੱਗ ਸਕੇਗਾ ।