ਨਿਊਜ਼ ਡੈਸਕ: ਚਮੜੀ ਦੀ ਦੇਖਭਾਲ ਲਈ ਹਰ ਕੋਈ ਵੱਖ-ਵੱਖ ਤਰੀਕੇ ਅਪਣਾਉਂਦਾ ਹੈ, ਪਰ ਉਸਦਾ ਨਤੀਜਾ ਜਲਦੀ ਸਾਹਮਣੇ ਨਹੀਂ ਆਉਂਦਾ ਹੈ। ਚਮੜੀ ਨੂੰ ਨਿਖਾਰਨ ਅਤੇ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਤੁਸੀਂ ਖਾਸ ਘਰੇਲੂ ਉਪਾਅ ਕਰ ਸਕਦੇ ਹੋ ਅਤੇ ਇਸ ਦੇ ਲਈ ਤੁਹਾਨੂੰ ਜ਼ਿਆਦਾ ਖਰਚ ਨਹੀਂ ਕਰਨਾ ਪਵੇਗਾ। ਕਈ ਮਾਹਿਰ ਇਸ ਦੇ ਲਈ ਅਲਸੀ ਦੇ ਬੀਜਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਆਓ ਜਾਣਦੇ ਹਾਂ ਚਿਹਰੇ ਦੀ ਚਮੜੀ ਨੂੰ ਨਿਖਾਰਨ ਲਈ ਇਸ ਬੀਜ ਦੀ ਵਰਤੋਂ ਕਿਵੇਂ ਕਰੀਏ ਅਤੇ ਇਸ ਨਾਲ ਸਾਨੂੰ ਕੀ ਫਾਇਦਾ ਹੋ ਸਕਦਾ ਹੈ।
ਫਲੈਕਸ ਦੇ ਬੀਜਾਂ ਵਿੱਚ ਹੈਲਦੀ ਫੈਟ, ਵਿਟਾਮਿਨ ਅਤੇ ਓਮੇਗਾ-3 ਫੈਟੀ ਐਸਿਡ ਪਾਏ ਜਾਂਦੇ ਹਨ। ਜੋ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਬਹੁਤ ਮਦਦ ਕਰਦੇ ਹਨ। ਖਾਸ ਕਰਕੇ ਖੁਸ਼ਕ ਅਤੇ ਬੇਜਾਨ ਚਮੜੀ ਵੀ ਨਾਰਮਲ ਹੋ ਜਾਂਦੀ ਹੈ।
ਇੱਕ ਉਮਰ ਦੇ ਬਾਅਦ ਚਿਹਰੇ ‘ਤੇ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਤੁਹਾਡੀ ਉਮਰ ਦਾ ਪਤਾ ਲੱਗਣ ਲੱਗਦਾ ਹੈ। ਜੇਕਰ ਤੁਸੀਂ ਫਲੈਕਸਸੀਡਜ਼ ਦੀ ਵਰਤੋਂ ਕਰੋਗੇ ਤਾਂ ਚਿਹਰੇ ‘ਤੇ ਦਿਖਾਈ ਦੇਣ ਵਾਲੀਆਂ ਝੁਰੜੀਆਂ ਦੂਰ ਹੋ ਜਾਣਗੀਆਂ। ਜਿਸ ਨਾਲ ਚਿਹਰਾ ਜਵਾਨ ਦਿਖਣ ਲੱਗ ਜਾਵੇਗਾ।
ਜਿਨ੍ਹਾਂ ਲੋਕਾਂ ਦੇ ਚਿਹਰੇ ‘ਤੇ ਮੁਹਾਸੇ ਅਤੇ ਕਾਲੇ ਧੱਬੇ ਨਜ਼ਰ ਆ ਰਹੇ ਹਨ। ਉਨ੍ਹਾਂ ਲਈ ਅਲਸੀ ਦੇ ਬੀਜ ਕਿਸੇ ਦਵਾਈ ਤੋਂ ਘੱਟ ਨਹੀਂ ਹਨ। ਇਸ ਦੀ ਵਰਤੋਂ ਕਰਨ ਨਾਲ ਤੁਹਾਡਾ ਚਿਹਰਾ ਬੇਦਾਗ ਨਜ਼ਰ ਆਉਣ ਲੱਗੇਗਾ।
ਇਸ ਫੇਸ ਪੈਕ ਨੂੰ ਤਿਆਰ ਕਰਨ ਲਈ ਇਕ ਚਮਚ ਫਲੈਕਸਸੀਡ ਲੈ ਕੇ ਇਕ ਕੱਪ ਪਾਣੀ ਵਿਚ ਪਾ ਕੇ ਰਾਤ ਭਰ ਭਿਓਂ ਕੇ ਰਹਿਣ ਦਿਓ। ਅਗਲੇ ਦਿਨ ਸਵੇਰੇ ਇਕ ਚੱਮਚ ਜੈਤੂਨ ਦਾ ਤੇਲ, ਇਕ ਚੱਮਚ ਸ਼ਹਿਦ ਅਤੇ ਇਕ ਚੱਮਚ ਚੌਲਾਂ ਦਾ ਆਟਾ ਮਿਲਾ ਕੇ ਪੀਸ ਲਓ।ਹੁਣ ਇਸ ਫੇਸ ਪੈਕ ਨੂੰ ਅੱਧੇ ਘੰਟੇ ਲਈ ਚਿਹਰੇ ‘ਤੇ ਲਗਾਓ ਅਤੇ ਅੰਤ ‘ਚ ਪਾਣੀ ਨਾਲ ਧੋ ਲਓ।