ਚੰਡੀਗੜ੍ਹ: ਜਿੱਥੇ ਇੱਕ ਪਾਸੇ ਕਾਂਗਰਸ ਹਾਈਕਮਾਂਡ ਨੇ ਗਿੱਦੜਬਾਹਾ ਤੋਂ ਵਿਧਾਇਕ ਬਣੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਕੇ, ਨਵਜੋਤ ਸਿੱਧੂ ਨੂੰ ਇਸ ਰੇਸ ਚੋਂ ਬਾਹਰ ਕੱਢ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਵੀ ਡਿੱਗ ਚੁੱਕੀ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪਾਸ ਹੋ ਗਿਆ ਹੈ।
ਇਸ ਨੂੰ ਲੈ ਕੇ ਵਿਰੋਧੀਆਂ ਵਲੋਂ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਟਵੀਟ ਕਰਦਿਆਂ ਸ਼ਾਇਰਾਨਾ ਅੰਦਾਜ਼ ਵਿੱਚ ਚੁੱਟਕੀ ਲਈ ਹੈ। ਉਨ੍ਹਾਂ ਲਿਖਿਆ ਕਿ, ਕਿਆਮਤ ਕੀ ਰਾਤ ਥੀ, ਬੜੇ ਬੇਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਨ, ਪਰ ਫਿਰ ਭੀ ਹਮ ਕਮ ਨਿਕਲੇ, ਦੋਵੇਂ ਭਰਾਵਾਂ ਨੇ ਗਵਾਈ ਕੁਰਸੀ, ਠੋਕੋ ਤਾਲੀ।”
क़यामत की रात थी ।
बड़े बेआबरू होकर
तेरे कूचे से हम निकले,
बहुत निकले मेरे अरमान
लेकिन फिर भी कम निकले।
Both Brothers Lost their Chairs 🪑in a Night !
ठोंको ताली 🙌 pic.twitter.com/iRZppMbDdJ
— Pritpal Singh Baliawal (@PritpalBaliawal) April 10, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.