ਮਹਾਰਾਸ਼ਟਰ : ਮਹਾਰਾਸ਼ਟਰ ਦੇ ਨਾਸਿਕ ਨੇੜੇ ਲਹਿਵਿਤ ਅਤੇ ਦੇਵਲਾਲੀ ਵਿਚਕਾਰ ਡਾਊਨ ਲਾਈਨ ‘ਤੇ ਐਤਵਾਰ ਦੁਪਹਿਰ ਨੂੰ ਲੋਕਮਾਨਿਆ ਤਿਲਕ ਟਰਮੀਨਸ-ਜਯਾਨਗਰ ਅੰਤੋਦਿਆ ਐਕਸਪ੍ਰੈੱਸ (11061) ਦੇ 10 ਡੱਬੇ ਪਟੜੀ ਤੋਂ ਉਤਰ ਗਏ। ਘਟਨਾ ਬਾਅਦ ਦੁਪਹਿਰ 3.10 ਵਜੇ ਦੇ ਕਰੀਬ ਵਾਪਰੀ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਹ ਟਰੇਨ ਮੁੰਬਈ ਤੋਂ ਬਿਹਾਰ ਜਾ ਰਹੀ ਸੀ।
ਮੱਧ ਰੇਲਵੇ ਦੇ ਸੀਪੀਆਰਓ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਰਾਹਤ ਰੇਲ ਗੱਡੀ ਅਤੇ ਮੈਡੀਕਲ ਵੈਨ ਮੌਕੇ ‘ਤੇ ਪਹੁੰਚ ਗਈ। ਰਾਹਤ ਟੀਮਾਂ ਮੌਕੇ ‘ਤੇ ਸਥਿਤੀ ‘ਤੇ ਕਾਬੂ ਪਾਉਣ ‘ਚ ਜੁਟੀਆਂ ਹੋਈਆਂ ਹਨ। ਜਲਦੀ ਹੀ ਸਥਿਤੀ ‘ਤੇ ਕਾਬੂ ਪਾ ਕੇ ਰੂਟ ਨੂੰ ਸੁਖਾਵਾਂ ਬਣਾ ਦਿੱਤਾ ਜਾਵੇਗਾ।
Few coaches of 11061 LTT-Jaynagar Express have been derailed between Lahavit and Devlali (near Nashik) on Dn line at around 15.10 hrs today, April 3. Accident relief train and medical van rushed to the spot. Details awaited: Central railway CPRO
— ANI (@ANI) April 3, 2022
ਹਾਦਸੇ ਬਾਰੇ ਪੁੱਛੇ ਜਾਣ ‘ਤੇ ਸੀਪੀਆਰਓ ਨੇ ਕਿਹਾ ਕਿ ਰੇਲ ਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਰੇਲਵੇ ਨੇ ਇਸ ਰੂਟ ‘ਤੇ ਕਈ ਟਰੇਨਾਂ ਨੂੰ ਰੱਦ/ਡਾਇਵਰਟ ਕਰ ਦਿੱਤਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.