ਨਵੀਂ ਦਿੱਲੀ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਸੀਐੱਮ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਆਰਮੀ ਸਕੂਲ ਖੋਲ੍ਹਣ ਜਾ ਰਹੀ ਹੈ, ਜਿਸ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ‘ਤੇ ਰੱਖਿਆ ਜਾਵੇਗਾ।
ਦਿੱਲੀ ਸਰਕਾਰ ਨੇ ਇਸ ਸਬੰਧੀ ਬੀਤੇ ਸਾਲ 20 ਸਤੰਬਰ ਨੂੰ ਆਰਮੀ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਸੀ, ਜਿਸ ’ਚ ਬੱਚਿਆਂ ਨੂੰ ਫ਼ੌਜ ’ਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਕਿ ਉਹ ਨੇਵੀ, ਏਅਰ ਫੋਰਸ ’ਚ ਭਰਤੀ ਹੋ ਸਕਣ। ਕੇਜਰੀਵਾਲ ਮੁਤਾਬਕ ਇਸ ਸੈਨਿਕ ਸਕੂਲ ਨੂੰ ਸ਼ੁਰੂ ਕਰਨਾ ਦਿੱਲੀ ਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਾ ਹੈ।
ਕੇਜਰੀਵਾਲ ਨੇ ਦੱਸਿਆ ਕਿ ਉਸ ਸਕੂਲ ਦਾ ਨਾਮ ‘ਸ਼ਹੀਦ ਭਗਤ ਸਿੰਘ ਆਮਰਡ ਫੋਰਸੇਜ਼ ਪ੍ਰਿਪਰੇਟਰੀ ਸਕੂਲ’ ਹੋਵੇਗਾ। ਇਹ ਸਕੂਲ ਪੂਰੀ ਤਰ੍ਹਾਂ ਨਾਲ ਮੁਫਤ ਹੋਵੇਗਾ, ਜਿੰਨੇ ਵੀ ਬੱਚੇ ਇਸ ’ਚ ਦਾਖ਼ਲਾ ਲੈਣਗੇ, ਉਨ੍ਹਾਂ ਲਈ ਉੱਥੇ ਹੀ ਹੋਸਟਲ ’ਚ ਰਹਿਣ ਦਾ ਪ੍ਰਬੰਧ ਹੋਵੇਗਾ। ਦਿੱਲੀ ’ਚ ਰਹਿਣ ਵਾਲਾ ਕੋਈ ਵੀ ਬੱਚਾ ਇਸ ਸਕੂਲ ’ਚ ਦਾਖ਼ਲਾ ਲੈ ਸਕਦਾ ਹੈ। ਸਕੂਲ ’ਚ 9ਵੀਂ ਅਤੇ 11ਵੀਂ ਜਮਾਤ ’ਚ ਦਾਖ਼ਲਾ ਹੋਵੇਗਾ। ਦੋਹਾਂ ਜਮਾਤਾਂ ’ਚ 100-100 ਸੀਟਾਂ ਹੋਣਗੀਆਂ।
ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸਕੂਲ ’ਚ ਸੇਵਾ ਮੁਕਤ ਆਰਮੀ ਅਫ਼ਸਰਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਕਰਵਾਉਣ ਲਈ ਲਿਆਂਦਾ ਜਾਵਾਂਗਾ। 27 ਮਾਰਚ ਨੂੰ 9ਵੀਂ ’ਚ ਦਾਖ਼ਲੇ ਲਈ ਟੈਸਟ ਹੋ ਰਹੇ ਹਨ ਅਤੇ 28 ਮਾਰਚ ਨੂੰ 11ਵੀਂ ਜਮਾਤ ਲਈ ਟੈਸਟ ਹੋਣਗੇ।
दिल्ली के सैनिक स्कूल का नाम शहीद भगत सिंह के नाम पर रखा जाएगा। Press Conference | LIVE https://t.co/2VuaR7tgXT
— Arvind Kejriwal (@ArvindKejriwal) March 22, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.