‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਹੰਗਾਮਾ ਜਾਰੀ,ਫਿਲਮ ਨੂੰ ਲੈ ਕੇ ਸਾਬਕਾ ਸੀਐੱਮ ਉਮਰ ਅਬਦੁੱਲਾ ਗੁੱਸੇ ‘ਚ

TeamGlobalPunjab
2 Min Read

ਨਵੀਂ ਦਿੱਲੀ: ‘ਦਿ ਕਸ਼ਮੀਰ ਫਾਈਲਜ਼’ ‘ਤੇ ਆਪਣੀ ਰਾਏ ਦਿੰਦੇ ਹੋਏ ਉਮਰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਮੁਤਾਬਕ ਫਿਲਮ ‘ਚ ਕਈ ਤੱਥ ਦਿਖਾਏ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਸ਼ਮੀਰੀ ਪੰਡਿਤਾਂ ਨੂੰ ਵਾਪਸ ਲਿਆਵੇਗੀ ਪਰ ਫਿਲਮ ਨੇ ਸਭ ਕੁਝ ਬਰਬਾਦ ਕਰ ਦਿੱਤਾ।

ਵਿਵੇਕ ਅਗਨੀਹੋਤਰੀ ਦੀ ‘ਦਿ ਕਸ਼ਮੀਰ ਫਾਈਲਜ਼’ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਦੇਸ਼ ਦੇ ਕੁਝ ਲੋਕਾਂ ਵੱਲੋਂ ਫਿਲਮ ਦੀ ਆਲੋਚਨਾ ਕੀਤੀ ਜਾ ਰਹੀ ਹੈ। ਕੁਝ ਨੇਤਾ ਲਗਾਤਾਰ ਇਸ ਦੇ ਹੱਕ ‘ਚ ਬਿਆਨਬਾਜ਼ੀ ਕਰ ਰਹੇ ਹਨ ਅਤੇ ਕੁਝ ਖਿਲਾਫ। ਜੰਮੂ-ਕਸ਼ਮੀਰ ਦੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਕਿਹਾ ਕਿ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ ‘ਤੇ ਆਧਾਰਿਤ ਹੈ। ਪਰ ਇਸ ਫਿਲਮ ਵਿੱਚ ਕਈ ਗਲਤ ਤੱਥ ਦਿਖਾਏ ਗਏ ਹਨ।

ਉਮਰ ਮੁਤਾਬਕ ਫਿਲਮ ‘ਚ ਦਿਖਾਇਆ ਗਿਆ ਹੈ ਕਿ ਉਸ ਸਮੇਂ ਨੈਸ਼ਨਲ ਕਾਨਫਰੰਸ ਦੀ ਸਰਕਾਰ ਹੈ, ਜੋ ਕਿ ਸਭ ਤੋਂ ਵੱਡਾ ਝੂਠ ਹੈ। ਉਨ੍ਹਾਂ ਅੱਗੇ ਕਿਹਾ ਕਿ ਉਸ ਸਮੇਂ ਰਾਜਪਾਲ ਸ਼ਾਸਨ ਸੀ ਅਤੇ ਕੇਂਦਰ ਵਿੱਚ ਉਸ ਸਮੇਂ ਭਾਜਪਾ ਦੇ ਸਮਰਥਨ ਨਾਲ ਵੀਪੀ ਸਿੰਘ ਦੀ ਸਰਕਾਰ ਸੀ। ਉਮਰ ਅਬਦੁੱਲਾ ਨੇ ਅੱਗੇ ਕਿਹਾ ਕਿ ਉਸ ਸਮੇਂ ਕਸ਼ਮੀਰੀ ਪੰਡਿਤਾਂ ਤੋਂ ਇਲਾਵਾ ਮੁਸਲਮਾਨ ਅਤੇ ਸਿੱਖ ਵੀ ਹਿਜਰਤ ਕਰ ਗਏ ਸਨ ਅਤੇ ਆਪਣੀਆਂ ਜਾਨਾਂ ਗੁਆ ਚੁੱਕੇ ਸਨ। ਉਮਰ ਨੇ ਦਾਅਵਾ ਕੀਤਾ ਹੈ ਕਿ ਫਿਲਮ ਨਿਰਮਾਤਾ ਨਹੀਂ ਚਾਹੁੰਦੇ ਕਿ ਕਸ਼ਮੀਰੀ ਪੰਡਿਤ ਘਾਟੀ ਵਿੱਚ ਵਾਪਸ ਆਉਣ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment