ਨਿਊਜ਼ ਡੈਸਕ: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਸਾਊਥ ਦੇ ਸੁਪਰਸਟਾਰ ਚਿਰੰਜੀਵੀ ਦੀ ਫਿਲਮ ‘ਗੌਡਫਾਦਰ’ ‘ਚ ਨਜ਼ਰ ਆਉਣਗੇ।ਸਲਮਾਨ ਖਾਨ ਨੇ ਆਉਣ ਵਾਲੀ ਤੇਲਗੂ ਐਕਸ਼ਨ ਫਿਲਮ ਗੌਡਫਾਦਰ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਤੇਲਗੂ ਫਿਲਮ ਇੰਡਸਟਰੀ ਦੇ ਸੁਪਰਸਟਾਰ ਚਿਰੰਜੀਵੀ ਨੇ ਖੁਦ ਸਲਮਾਨ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਆਪਣੇ ਟਵਿਟਰ ‘ਤੇ ਤਸਵੀਰ ਸ਼ੇਅਰ ਕੀਤੀ ਹੈ। ਇਸ ਫਿਲਮ ਰਾਹੀਂ ਸਲਮਾਨ ਖਾਨ ਤੇਲਗੂ ਸਿਨੇਮਾ ‘ਚ ਡੈਬਿਊ ਕਰਨਗੇ।
Welcome aboard #Godfather ,
Bhai @BeingSalmanKhan ! Your entry has energized everyone & the excitement has gone to next level. Sharing screen with you is an absolute joy. Your presence will no doubt give that magical #KICK to the audience.@jayam_mohanraja @AlwaysRamCharan pic.twitter.com/kMT59x1ZZq
— Chiranjeevi Konidela (@KChiruTweets) March 16, 2022
ਹਾਲ ਹੀ ਵਿੱਚ ਚਿਰੰਜੀਵੀ ਨੇ ਸੋਸ਼ਲ ਮੀਡੀਆ ਰਾਹੀਂ ਸਲਮਾਨ ਨਾਲ ਇੱਕ ਫੋਟੋ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਲਿਖਿਆ ,’ਗੌਡਫਾਦਰ ਸਲਮਾਨ ਭਾਈ ਦਾ ਸੁਆਗਤ ਹੈ। ਇਸ ਫਿਲਮ ਵਿੱਚ ਤੁਹਾਡੀ ਮੌਜੂਦਗੀ ਸਾਰਿਆਂ ਨੂੰ ਉਤਸ਼ਾਹਿਤ ਕਰੇਗੀ। ਤੁਹਾਡੇ ਨਾਲ ਸਕਰੀਨ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ। ਇਹ ਫਿਲਮ ਤੁਹਾਡੇ ਹਾਜ਼ਰ ਦਰਸ਼ਕਾਂ ਨੂੰ ਉਹ ਸੁਹਾਵਣਾ ਅਨੁਭਵ ਦੇਵੇਗੀ । ਦੱਸ ਦੇਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਮੋਹਨ ਰਾਜਾ ਕਰਨਗੇ। ਇਹ ਮਲਿਆਲਮ ਸੁਪਰਹਿੱਟ ਫਿਲਮ ‘ਲੁਸੀਫਰ’ ਦਾ ਰੀਮੇਕ ਹੋਵੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.