ਗੁਰਦਾਸਪੁਰ: ਯੂਕਰੇਨ ਅਤੇ ਰੂਸ `ਚ 20 ਦਿਨਾਂ ਤੋਂ ਜੰਗ ਲਗਾਤਾਰ ਜਾਰੀ ਹੈ। ਯੂਕਰੇਨ ਵਿੱਚ ਫਸੇ ਭਾਰਤੀ ਜਿੰਦਗੀ ਅਤੇ ਮੌਤ ਵਿਚਾਲੇ ਜੰਗ ਲੜ ਰਹੇ ਹਨ। ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ ਵੱਲੋਂ ਵਾਪਸ ਭਾਰਤ ਲੈ ਕੇ ਆਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਹਜ਼ਾਰਾਂ ਵਿਦਿਆਰਥੀ ਤਾਂ ਵਾਪਸ ਆਪਣੇ ਘਰ ਪਰਤ ਵੀ ਚੁੱਕੇ ਹਨ ਤੇ ਹੁਣ ਉਹਨਾਂ ਦੇ ਪਰਿਵਾਰ ਸੁਖ ਦਾ ਸਾਹ ਲੈ ਰਹੇ ਹਨ।
ਪੰਜਾਬ ਦੇ ਬਟਾਲਾ ਦਾ ਨੌਜਵਾਨ ਕਾਰਤਿਕ ਬਾਲਾ ਜੋ ਯੂਕਰੇਨ `ਚ ਪਿਛਲੇ ਚਾਰ ਸਾਲ ਤੋਂ ਡਾਕਟਰੀ ਦੀ ਪੜ੍ਹਾਈ ਕਰਨ ਗਿਆ ਹੋਇਆ ਸੀ ਹੁਣ ਉਹ ਆਪਣੇ ਘਰ ਵਾਪਸ ਪਰਤ ਆਇਆ ਹੈ। ਇਸ ਨੌਜਵਾਨ ਨੇ ਆਪਣੇ ਨਾਲ ਪੜ੍ਹਨ ਵਾਲੇ ਜੂਨੀਅਰ ਵਿਦਿਆਰਥੀਆਂ ਅਤੇ ਵਿਸ਼ੇਸ ਤੌਰ ਪੰਜਾਬੀਆਂ ਨੂੰ ਪਹਿਲਾਂ ਵਤਨ ਵਾਪਸੀ ਲਈ ਮਦਦ ਕੀਤੀ ਅਤੇ ਆਪ ਇਹ ਨੌਜਵਾਨ ਆਖ਼ਰ `ਚ ਵਤਨ ਪਹੁੰਚਿਆਂ।
ਕਾਰਤਿਕ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ਦੀ ਬਹੁਤ ਫਿਕਰ ਸੀ ਪਰ ਉਸ ਨੂੰ ਪ੍ਰਮਾਤਮਾ `ਤੇ ਵਿਸ਼ਵਾਸ ਸੀ ਕਿ ਉਹ ਸਾਰੀਆਂ ਦੀ ਮਦਦ ਕਰ ਰਿਹਾ ਹੈ ਪ੍ਰਮਾਤਮਾ ਉਸ ਦੀ ਮਦਦ ਜ਼ਰੂਰ ਕਰੇਗਾ।
ਹੁਣ ਕਾਰਤਿਕ ਦਾ ਪਰਿਵਾਰ ਖੁਸ਼ ਹੈ ਕਿ ਕਾਰਤਿਕ ਆਪਣੇ ਘਰ ਪਹੁੰਚ ਚੁੱਕਿਆ ਹੈ, ਪਰ ਇਸੇ ਤਰ੍ਹਾਂ ਕਾਰਤਿਕ ਵਰਗੇ ਹੋਰ ਨੌਜਵਾਨ ਹਾਲੇ ਵੀ ਯੂਕਰੇਨ `ਚ ਫਸੇ ਹੋਏ ਹਨ ਅਤੇ ਆਪਣੇ ਘਰ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਹਨ।