ਚੰਡੀਗੜ੍ਹ – ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਸਿੱਧੂ ਨੇ ਲਿਖਿਆ ਕਿ ਹਾਈਕਮਾਂਡ ਦੀ ਸਹਿਮਤੀ ਨਾਲ ਡਿਜੀਟਲ ਮੈਂਬਰਸ਼ਿਪ ਲਈ ਮੁਹਿੰਮ ਅਗਲੇ 15 ਦਿਨਾਂ ਚ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਦੀ ਪਹਿਲੀ ਬੈਠਕ ਪੰਜਾਬ ਕਾਂਗਰਸ ਭਵਨ ‘ਚ ਪੀਆਰਓ ਮਲਿਕਰਾਓ ਖੜਕੇ ਦੀ ਮੌਜੂਦਗੀ ਵਿੱਚ ਕੀਤੀ ਗਈ। ਨਵੀਂ ਭਰਤੀ ‘ਚ ਜੁੜਨ ਲਈ ਨਵੇਂ ਲੋਕਾਂ ਦਾ ਸੁਆਗਤ ਹੈ।
ਚੋਣਾਂ ਦੇ ਬਾਅਦ ਜ਼ਿਆਦਾਤਰ ਸਿਆਸਤਦਾਨ ਚੁੱਪ ਹੋ ਗਏ ਸਨ। ਇਸ ਸੰਨਾਟੇ ਵਿੱਚ ਸਭ ਨੂੰ ਚੋਣਾਂ ਦੇ ਨਤੀਜੇ ਦਾ ਹੀ ਇੰਤਜ਼ਾਰ ਸੀ। ਨਤੀਜੇ ਆਉਣ ‘ਚ ਦਿਨ ਬਾਕੀ ਰਹਿ ਗਿਆ ਹੈ। ਸਿਆਸੀ ਵਿਹੜੇ ਵਿੱਚ ਇੱਕ ਵਾਰ ਫਿਰ ਤੋਂ ਗਹਿਮਾ ਗਹਿਮੀ ਦਾ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਟਵਿੱਟਰ ਤੇ ਸੋਸ਼ਲ ਮੀਡੀਆ ਤੇ ਵੀ ਹਾਲ ਚ ਵਿਖਾਈ ਦੇ ਰਹੀ ਹੈ।