ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ‘ ਚ ਕਾਂਗਰਸ ਪਾਰਟੀ ਦੇ ਸੀਐਮ ਚਿਹਰੇ ਦੇ ਐਲਾਨ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪਾਰਟੀ 6 ਫਰਵਰੀ ਨੂੰ ਸੂਬੇ ਵਿੱਚ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਸਕਦੀ ਹੈ।
ਪੰਜਾਬ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਦੋ ਸਭ ਤੋਂ ਮੋਹਰੀ ਦਾਅਵੇਦਾਰ ਨਵਜੋਤ ਸਿੰਘ ਸਿੱਧੂ ਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਨੇ ਜਾ ਰਹੇ ਹਨ ਅਤੇ ਦੋਵੇਂ ਆਗੂ ਸੀਐਮ ਅਹੁਦੇ ਲਈ ਆਪਣੀ ਦਾਅਵੇਦਾਰੀ ਵੀ ਚਾਹੁੰਦੇ ਹਨ। CM ਦੇ ਐਲਾਨ ਦੀਆਂ ਖਬਰਾਂ ਵਿਚਾਲੇ ਨਵਜੋਤ ਸਿੰਘ ਸਿੱਧੂ ਤੇ ਚੰਨੀ ਦੋਵੇਂ ਹੀ ਆਸ਼ੀਰਵਾਦ ਲੈਣ ਲਈ ਮਾਤਾ ਦੇ ਦਰਬਾਰ ਪੁੱਜੇ।
ਮੁੱਖ ਮੰਤਰੀ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸੇਤੂ ਜਿਥੇ ਬੁੱਧਵਾਰ ਨੂੰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪੁੱਜੇ ਤਾਂ ਉਥੇ ਹੀ ਠੀਕ ਇਕ ਦਿਨ ਬਾਅਦ ਚਰਨਜੀਤ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਮਾਤਾ ਬਗਲਾਮੁਖੀ ਮੰਦਿਰ ਵਿੱਚ ਪੂਜਾ ਕੀਤੀ। ਮੁੱਖ ਮੰਤਰੀ ਨੇ ‘ਹਵਨ’ ਕੀਤਾ। ਇਹ ਹਵਨ ਅੱਧੀ ਰਾਤ ਦੇ ਕਰੀਬ ਸ਼ੁਰੂ ਹੋਇਆ ਅਤੇ 1:30 ਵਜੇ ਸਮਾਪਤ ਹੋਇਆ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਮਤਾ ਦੇ ਦਰਬਾਰ ‘ਚ ਉਨ੍ਹਾਂ ਦੀ ਤੀਜੀ ਫੇਰੀ ਹੈ।