ਨਿਊਯਾਰਕ: ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿਖੇ ਕੈਂਡਲ ਲਾਈਟ ਵਿਜ਼ਲ ਦਾ ਪ੍ਰੋਗਰਾਮ ਰੱਖਿਆ ਗਿਆ। ਜਿਸ ਵਿਚ ਬੀਤੇ ਦਿਨੀਂ ਹਾਰਲਮ ਵਿਖੇ ਗੋਲੀਬਾਰੀ ਵਿੱਚ ਸ਼ਹੀਦ ਹੋਏ ਨਿਊਯਾਰਕ ਪੁਲੀਸ ਡਿਪਾਰਟਮੈਂਟ ਦੇ ਦੋ ਪੁਲੀਸ ਅਫ਼ਸਰਾਂ ਜੈਸਨ ਰਿਵੇਰਾ ਅਤੇ ਬਿਲਵਡ ਮੋਰਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਕੈਂਡਲ ਲਾਈਟ ਵਿਜ਼ਲ ਅਤੇ ਅਰਦਾਸ ਦਾ ਪ੍ਰੋਗਰਾਮ ਰੱਖਿਆ ਗਿਆ।
ਤੁਹਾਨੂੰ ਦੱਸ ਦਈਏ ਕਿ ਡੋਮੈਸਟਿਕ ਵਾਇਲੈਂਸ ਦੌਰਾਨ ਹਾਰਲਮ ਏਰੀਆ ‘ਚ ਡਿਊਟੀ ਕਰਦੇ ਹੋਏ ਦੋਵੇਂ ਅਫ਼ਸਰਾਂ ‘ਤੇ ਗੋਲੀਆਂ ਚਲਾਈਆਂ ਗਈਆਂ। ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ 21 ਸਾਲਾਂ ਜੈਸਨ ਰਵੀਰਾ ਦੀ ਮੌਕੇ ਤੇ ਮੌਤ ਹੋ ਗਈ ਤੇ 27 ਸਾਲਾ ਵਿਲਬਰਟ ਮੋਰਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਨ੍ਹਾਂ ਦੀ ਵੀ ਮੌਤ ਹੋ ਗਈ।
ਪੁਲੀਸ ਡਿਪਾਰਟਮੈਂਟ ਜੋ ਸਾਡੀ ਰੱਖਿਆ ਲਈ ਬਣਾਇਆ ਗਿਆ ਹੈ, ਉਸ ਦੇ ਸਬੰਧ ‘ਚ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੀ ਮੈਨੇਜਮੈਂਟ ਕਮੇਟੀ ਅਤੇ ਹਰਪ੍ਰੀਤ ਸਿੰਘ ਤੂਰ ਵੱਲੋਂ ਇਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ। ਜਿਸ ਵਿਚ ਕੈਂਡਲ ਚਲਾ ਕੇ ਸਾਰੀ ਸੰਗਤ ਸਮੇਤ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਧਰਮਵੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ।
ਜਾਣਕਾਰੀ ਮੁਤਾਬਕ ਨਿਊਯਾਰਕ ਪੁਲੀਸ ਡਿਪਾਰਟਮੈਂਟ ਹਮੇਸ਼ਾ ਲੋਕਾਂ ਦੀ ਮਦਦ ਲਈ ਅੱਗੇ ਆਉਂਦੀ ਹੈ। ਸੋ ਇਨ੍ਹਾਂ ਦੇ ਦੋ ਪੁਲੀਸ ਆਫਸਰਾਂ ਦਾ ਇਸ ਤਰੀਕੇ ਚਲਾ ਜਾਣਾ ਕਦੇ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ‘ਚ ਸਾਰਾ ਪੰਜਾਬੀ ਭਾਈਚਾਰਾ ਇਨ੍ਹਾਂ ਦੇ ਨਾਲ ਖੜ੍ਹਾ ਹੈ। ਇਸ ਮੌਕੇ ‘ਤੇ ਪੰਜਾਬੀ ਕਮਿਊਨਿਟੀ ਦੇ ਕਈ ਸਿੱਖ ਨੁਮਾਇੰਦੇ ਵੀ ਸ਼ਾਮਲ ਹੋਏ। ਜਿਨ੍ਹਾਂ ਵਿੱਚ ਹਰਪ੍ਰੀਤ ਸਿੰਘ ਤੂਰ. ਨਿਊਯਾਰਕ ‘ਚ ਹਿਊਮਨ ਰਾਈਟਸ ਤੇ ਕਮਿਸ਼ਨਰ ਗੁਰਦੇਵ ਸਿੰਘ ਕੰਗ, ਗੁਰਦੁਆਰਾ ਸਿੱਖ ਕਲਚਰਲ ਸੋਸਾਇਟੀ ਦੇ ਪ੍ਰੈਜ਼ੀਡੈਂਟ ਦਵਿੰਦਰ ਸਿੰਘ ਬੋਪਾਰਾਏ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ, ਸਿੱਖ ਸੈਂਟਰ ਦੇ ਮੈਨੇਜਮੈਂਟ ਕਮੇਟੀ ਤੋਂ ਰਘਬੀਰ ਸਿੰਘ ਸੁਭਾਨਪੁਰ ਅਤੇ ਕਈ ਹੋਰ ਲੀਡਰ ਸ਼ਾਮਲ ਹੋਏ। ਇਸ ਮੌਕੇ ਇਥੇ ਨਿਊਯਾਰਕ ਪੁਲੀਸ ਡਿਪਾਰਟਮੈਂਟ ਦੇ ਪੁਲੀਸ ਆਫਸਰਜ਼, ਅਮੈਰੀਕਨ ਲੀਡਰ ਅਤੇ ਰਾਜਵਿੰਦਰ ਕੌਰ ਵੱਲੋਂ ਦੁੱਖ ਦੀ ਘੜੀ ਚ ਸ਼ਰੀਕ ਹੁੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਪੁਲੀਸ ਡਿਪਾਰਟਮੈਂਟ ਚ ਨਿਊਯਾਰਕ ਸਿਟੀ ਪੁਲੀਸ ਡਿਪਾਰਟਮੈਂਟ ਇਕ ਵੱਡਾ ਨਾਮ ਹੈ ਇਸ ਡਿਪਾਰਟਮੈਂਟ ਦੇ ਦੋ ਪੁਲੀਸ ਆਫੀਸਰਜ਼ ਦੀ ਸ਼ਹਾਦਤ ਦੇ ਮੱਦੇਨਜ਼ਰ ਸਿੱਖ ਭਾਈਚਾਰੇ ਵੱਲੋਂ ਕੈਂਡਲਲਾਈਟ ਵਿਜਿਲ ਕਰਨਾ ਬਹੁਤ ਹੀ ਵਧੀਆ ਉਪਰਾਲਾ ਹੈ ।