ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਸਿਹਤ ਮੰਤਰਾਲੇ ਵਲੋਂ ਜਾਰੀ ਕੋਰੋਨਾ ਦੇ ਨਵੇਂ ਅੰਕੜਿਆਂ ਮੁਤਾਬਕ ਦੇਸ਼ ਭਰ ‘ਚ 24 ਘੰਟਿਆਂ ਦੌਰਾਨ 2,51,209 ਨਵੇਂ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਇਸ ਦੌਰਾਨ ਕੋਰੋਨਾ ਨਾਲ 627 ਲੋਕਾਂ ਦੀ ਮੌਤ ਹੋਈ ਹੈ।
ਇਸ ਦੌਰਾਨ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ ‘ਚ ਕਾਫੀ ਵਾਧਾ ਦੇਖਣ ਨੂੰ ਮਿਲਿਆ ਹੈ। ਸਿਹਤ ਮੰਤਰਾਲੇ ਅਨੁਸਾਰ 24 ਘੰਟਿਆਂ ‘ਚ ਕੋਰੋਨਾ ਦੇ 3,47,443 ਲੋਕ ਠੀਕ ਹੋਏ ਹਨ।
ਦੇਸ਼ ‘ਚ ਐਕਟਿਵ ਕੇਸਾਂ ਦੀ ਗਿਣਤੀ ‘ਚ ਵੀ ਕਮੀ ਦਰਜ ਕੀਤੀ ਗਈ ਹੈ। ਜਿਸ ਤੋਂ ਬਾਅਦ ਦੇਸ਼ ‘ਚ ਕੋਰੋਨਾ ਦੇ ਐਕਟਿਵ ਕੇਸ ਘੱਟ ਕੇ 21,05,611 ਹੋ ਗਏ ਹਨ। ਪਾਜ਼ੇਟਿਵਿਟੀ ਰੇਟ ਵੀ ਘੱਟ ਕੇ 15.88 ਫ਼ੀਸਦ ਹੋ ਗਿਆ ਹੈ।
#Unite2FightCorona#OmicronVariant
➡️ 2,51,209 New Cases reported in last 24 hours. pic.twitter.com/vcKIrySoJX
— Ministry of Health (@MoHFW_INDIA) January 28, 2022
ਉਥੇ ਹੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਨੂੰ ਵੇਖਦੇ ਹੋਏ ਪਾਬੰਦੀਆਂ ਵਿੱਚ ਰਿਆਇਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਵੀਕਐਂਡ ਕਰਫਿਊ ਹਟਾਇਆ ਜਾਵੇਗਾ, ਪਰ ਨਾਈਟ ਕਰਫਿਊ ਜਾਰੀ ਰਹੇਗਾ।
➡️ India’s Recovery Rate currently stands at 93.60%.
➡️ India’s Cumulative Recoveries over 3.80 Cr (3,80,24,771). pic.twitter.com/2nRUQhSJKe
— Ministry of Health (@MoHFW_INDIA) January 28, 2022
#Unite2FightCorona#LargestVaccineDrive
➡️ India’s Cumulative #COVID19 Vaccination Coverage exceeds 164.44 Cr (1,64,44,73,216).
➡️ More than 57 Lakh doses administered in the last 24 hours.
➡️ More than 1 Cr Precaution Doses administered so far. https://t.co/RWvhZotmto pic.twitter.com/6GYsIvUrhl
— Ministry of Health (@MoHFW_INDIA) January 28, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.