ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਪਹਿਲੀ ਵਾਰ ਅਦਾਲਤ ‘ਚ ਜਾਵੇਗਾ ਸ਼ਾਹੀ ਪਰਿਵਾਰ ਦਾ ਕੇਸ

TeamGlobalPunjab
2 Min Read

ਲੰਦਨ: ਬ੍ਰਿਟੇਨ ਦੇ ਰਾਜ ਕੁਮਾਰ ਹੈਰੀ ਨੇ ਬ੍ਰਿਟੇਨ ਦੀ ਯਾਤਰਾ ਕਰਨ ਦੌਰਾਨ ਆਪਣੀ ਅਤੇ ਆਪਣੇ ਪਰਿਵਾਰ ਦੀ ਪੁਲਿਸ ਸੁਰੱਖਿਆ ਲਈ ਭੁਗਤਾਨ ਕਰਨ ਤੋਂ ਰੋਕਣ ਵਾਲੇ ਹੋਮ ਆਫਿਸ ਦੇ ਫੈਸਲੇ ’ਤੇ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ। ਪ੍ਰਿੰਸ ਹੈਰੀ ਤੇ ਮੇਗਨ ਆਪਣੇ ਬੱਚਿਆਂ ਦੇ ਨਾਲ ਕੈਲੀਫੋਰਨੀਆ ‘ਚ ਰਹਿੰਦੇ ਹਨ। ਉਹ ਬ੍ਰਿਟੇਨ ਦੀ ਯਾਤਰਾ ਕਰਨ ਲਈ ਸੁਰੱਖਿਆ ਲਈ ਖੁਦ ਭੁਗਤਾਨ ਕਰਨਾ ਚਾਹੁੰਦੇ ਹਨ।

ਰਿਪੋਰਟਾਂ ਮੁਤਾਬਕ ਪ੍ਰਿੰਸ ਹੈਰੀ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਬ੍ਰਿਟੇਨ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪ੍ਰਿੰਸ ਫਿਲਿਪ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਅਤੇ ਫਿਰ ਆਪਣੀ ਮਾਤਾ ਡਾਇਨਾ ਦੀ ਯਾਦ ‘ਚ ਇੱਕ ਬੁੱਤ ਦਾ ਉਦਘਾਟਨ ਕਰਨ ਲਈ ਉਨ੍ਹਾਂ ਨੇ ਇਕੱਲੇ ਹੀ ਬ੍ਰਿਟੇਨ ਦੀ ਯਾਤਰਾ ਕੀਤੀ ਸੀ। ਪ੍ਰਿੰਸ ਹੈਰੀ ਦੀ ਮਾਂ ਰਾਜ ਕੁਮਾਰੀ ਡਾਇਨਾਂ ਦਾ ਦੇਹਾਂਤ ਅਗਸਤ 1997 ਵਿਚ ਪੈਰਿਸ ’ਚ ਇੱਕ ਕਾਰ ਹਾਦਸੇ ਵਿਚ ਹੋਇਆ ਸੀ, ਜਦ ਕੁਝ ਫੋਟੋ ਪੱਤਰਕਾਰ ਉਨ੍ਹਾਂ ਦੀ ਕਾਰ ਦਾ ਪਿੱਛਾ ਕਰ ਰਹੇ ਸੀ। ਇਸ ਤੋਂ ਬਾਅਦ ਪ੍ਰਿੰਸ ਹੈਰੀ ਅਪਣੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾ ਚੁੱਕੇ ਹਨ।

ਹੈਰੀ ਨੇ ਉਨ੍ਹਾਂ ਦੀ ਪੁਲਿਸ ਸੁਰੱਖਿਆ ਨੂੰ ਬਹਾਲ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ। ਬ੍ਰਿਟੇਨ ਦੇ ਸ਼ਾਹੀ ਪਰਵਾਰ ਵਿਚ ਅਜਿਹਾ ਪਹਿਲੀ ਵਾਰ ਹੋਵੇਗਾ ਜਦ ਕੋਈ ਮੈਂਬਰ ਸਰਕਾਰ ਦੇ ਖ਼ਿਲਾਫ਼ ਕੋਰਟ ਵਿਚ ਕੇਸ ਲੜੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਬਗੈਰ ਪੁਲਿਸ ਸੁਰੱਖਿਆ ਦੇ ਉਨ੍ਹਾਂ ਦਾ ਸਸੈਕਸ ਵਿਚ ਆਉਣਾ ਸੁਰੱਖਿਅਤ ਨਹੀਂ ਹੈ।

Share This Article
Leave a Comment