ਪਟਿਆਲਾ: ਪਟਿਆਲਾ ਦੇ ਸਾਬਕਾ ਮੇਅਰ ਤੇ ਅਕਾਲੀ ਆਗੂ ਵਿਸ਼ਨੂੰ ਸ਼ਰਮਾ ਮੁੜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਵਿਸ਼ਨੂੰ ਸ਼ਰਮਾ ਅੱਜ ਸਵੇਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਰਿਹਾਇਸ਼ ’ਤੇ ਪਹੁੰਚੇ ਹਨ। ਸਿੱਧੂ ਨੇ ਖੁਦ ਉਨ੍ਹਾਂ ਦਾ ਖੁਦ ਪਾਰਟੀ ‘ਚ ਸਵਾਗਤ ਕੀਤਾ।
ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸਾਡੇ ਪੁਰਾਣੇ ਪਾਰਟੀ ਵਰਕਰ ਮੁੜ ਤੋਂ ਪਾਰਟੀ ‘ਚ ਸ਼ਾਮਲ ਹੋਏ ਹਨ ਜਿਸ ਨਾਲ ਪਾਰਟੀ ਨੂੰ ਹੋਰ ਵੀ ਜਿਆਦਾ ਤਾਕਤ ਮਿਲੇਗੀ। ਵਿਸ਼ਨੂੰ ਸ਼ਰਮਾ ਨੇ ਕਿਹਾ ਮੈਂ ਪਾਰਟੀ ਦਾ ਨਵਾਂ ਮਾਡਲ ਦੇਖ ਕੇ ਦੁਬਾਰਾ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਇਆ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੈ ਮੁੜ ਤੋਂ ਕਾਂਗਰਸ ਚ ਸ਼ਾਮਲ ਹੋ ਗਿਆ ਹਾਂ।