ਨਵੀਂ ਦਿੱਲੀ: ਭਾਰਤ ’ਚ ਕੋਰੋਨਾ ਬਹੁਤ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ 24 ਘੰਟਿਆਂ ਦੌਰਾਨ ਦੇਸ਼ ਭਰ ’ਚ ਕੋਰੋਨਾ ਦੇ 2,68,833 ਮਾਮਲੇ ਸਾਹਮਣੇ ਆਏ ਹਨ।
ਇਸ ਤੋਂ ਇਲਾਵਾ ਬੀਤੇ 24 ਘੰਟਿਆਂ ’ਚ 1,22,684 ਮਰੀਜ਼ ਠੀਕ ਹੋਏ ਹਨ। ਮੰਤਰਾਲੇ ਮੁਤਾਬਕ ਫਿਲਹਾਲ ਦੇਸ਼ ’ਚ ਐਕਟਿਵ ਕੇਸ 14 ,17,820 ਹਨ ਤੇ ਰੋਜ਼ਾਨਾ ਦੀ ਸੰਕਰਮਣ ਦਰ ਵਧ ਕੇ 16.66 ਫ਼ੀਸਦੀ ਹੋ ਗਈ ਹੈ। ਦੇਸ਼ ’ਚ ਓਮੀਕਰੌਨ ਦੀ ਗਿਣਤੀ ਵਧ ਕੇ 6041 ਹੋ ਗਈ ਹੈ।
#Unite2FightCorona#OmicronVariant
➡️ 2,68,833 New Cases reported in last 24 hours. pic.twitter.com/M4qTpydPVI
— Ministry of Health (@MoHFW_INDIA) January 15, 2022
ਇਸ ਸਾਲ ਦੀ ਸ਼ੁਰੂਆਤ ’ਚ ਇਹ ਦਰ 2 ਫ਼ੀਸਦੀ ਸੀ ਹੁਣ ਇਹ ਦਰ ਵਧ ਕੇ 15 ਫ਼ੀਸਦੀ ਹੋ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਹੁਣ ਸਰਗਰਮ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧਕੇ 14,17,820 ਹੋ ਗਈ ਹੈ ।
#Unite2FightCorona#OmicronVariant
➡️ India’s Active Caseload currently at 14,17,820.
➡️ Active Cases presently constitute 3.85% of Total Cases. pic.twitter.com/AMzrwEsiSU
— Ministry of Health (@MoHFW_INDIA) January 15, 2022