ਨਵੀਂ ਦਿੱਲੀ: ਯੂਥ ਅਕਾਲੀ ਦਲ ਲੁਧਿਆਣਾ ਦੇ ਪ੍ਧਾਨ ਗੁਰਦੀਪ ਸਿੰਘ ਗੋਸ਼ਾ ਸਣੇ ਹੋਰਨਾਂ ਵੱਖ – ਵੱਖ ਪਾਰਟੀਆਂ ਦੇ ਆਗੂ ਭਾਜਪਾ ਵਿਚ ਸ਼ਾਮਿਲ ਹੋਏ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਤੇ ਗੁਰਚਰਨ ਸਿੰਘ ਟੋਹੜਾ ਵੀ ਭਾਜਪਾ ‘ਚ ਸ਼ਾਮਿਲ ਹੋਏ ਹਨ।
ਇਸ ਤੋਂ ਪਹਿਲਾਂ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਗੁਰਦੀਪ ਸਿੰਘ ਗੋਸ਼ਾ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੰਦਿਆਂ ਕਿਹਾ, ‘ਮੈ ਗੁਰਦੀਪ ਸਿੰਘ ਗੋਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਅਹੁਦਿਆਂ ਤੋ ਅਸਤੀਫਾ ਦਿੰਦਾ ਹਾ। ਮੈਂ ਸ਼੍ਰੋਮਣੀ ਅਕਾਲੀ ਦਲ ਅਤੇ ਸਮਾਜ ਦੀ ਸੇਵਾ ਤਨ, ਮਨ, ਧਨ ਤੇ ਆਪਣੇ ਖੂਨ ਪਸੀਨੇ ਨਾਲ ਕਰਦਾ ਰਿਹਾ ਹਾ। ਕੁੱਝ ਕਾਰਨਾਂ ਕਰਕੇ ਅੱਜ ਮੈ ਅਸਤੀਫਾ ਦੇ ਰਿਹਾ ਹਾਂ। ਉਸ ਦਾ ਆਉਣ ਵਾਲੇ ਸਮੇਂ ਵਿੱਚ ਖੁਲਾਸੇ ਕਰਾਂਗਾ। ਮੈ ਸਮਾਜ ਦੇ ਪ੍ਰਤੀ ਅਪਣੀ ਸੇਵਾ ਜਾਰੀ ਰਖਾਂਗਾ।’