ਮੋਰਿੰਡਾ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੋਰਿੰਡਾ ਦਾਣਾ ਮੰਡੀ ਵਿਖੇ ਆਂਗਨਵਾੜੀ ਵਰਕਰਾਂ, ਹੈਲਪਰਾਂ ਦੇ ਵੱਡੇ ਇਕੱਠੇ ਨੂੰ ਸੰਬੋਧਨ ਕਰਦੇ ਹੋਏ ਤਨਖਾਹਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਗਾ ਸਮਾਜ ਇਕ ਔਰਤ ਹੀ ਬਣਾ ਸਕਦੀ ਹੈ। ਔਰਤ ਇਕ ਚੰਗੀ ਸਿੱਖਿਆ ਦੇਵੇਂ ਤਾਂ ਚੰਗਾ ਸਮਾਜ ਬਣਦਾ ਹੈ। ਉਨ੍ਹਾਂ ਕਿਹਾ ਪੰਜਾਬ ਸਰਕਾਰ ਆਂਗਨਵਾੜੀ ਵਰਕਰ ਨੂੰ ਤਨਖਾਹ 8100 ਤੋਂ ਵਧਾ ਕੇ 9300 ਰੁਪਏ ਅਤੇ ਹੈਲਪਰ ਦੀ 4050 ਰੁਪਏ ਤੋਂ ਵਧਾ ਕੇ 5100 ਰੁਪਏ ਕਰੇਗੀ।
ਚੰਨੀ ਨੇ ਕਿਹਾ ਕਿ ਤੁਹਾਡੇ ਜਿੰਨੇ ਮਸਲੇ ਹੱਲ ਕੀਤੇ ਜਾਣ, ਸਾਡਾ ਫਰਜ ਬਣਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖਾਸ ਕਰਕੇ ਮਿਡਲ ਵਰਗ, ਗਰੀਬ ਵਰਗ ਦੇ ਪਰਿਵਾਰ ਦੀ ਜਿੰਮੇਵਾਰੀ ਸਰਕਾਰ ਦੀ ਬਣਦੀ ਹੈ ਕਿ ਚੰਗਾ ਜੀਵਨ ਮਿਲੇ। ਚੰਨੀ ਨੇ ਕਿਹਾ ਕਿ ਸਾਡੀ ਸੋਚ ਹੈ ਕਿ ਹਰ ਪਰਿਵਾਰ ਨੂੰ ਚੰਗਾ ਜੀਵਨ ਮਿਲੇ ਹਰ ਕਿਸਾਨ, ਦੁਕਾਨਦਾਰ, ਵਪਾਰੀ ਦੇ ਘਰ ਖੁਸ਼ਹਾਲੀ ਹੋਵੇ। ਉਨ੍ਹਾਂ ਕਿਹਾ ਕਿ ਡਾ.ਅੰਬੇਡਕਰ ਜੀ ਨੇ ਕਿਹਾ ਕਿ ਸੰਘਰਸ਼ ਕਰੋ । ਸਰਕਾਰਾਂ ਹਰ ਕੰਮ ਆਂਗਨਵਾੜੀ ਵਰਕਰਾਂ, ਹੈਲਪਰਾਂ ਨੂੰ ਸੰਭਾਲ ਦਿੰਦੀ ਹੈ।