ਟੋਕੀਓ: ਜਾਪਾਨ ਦੇ ਟੋਕੀਓ ਸੂਬੇ ‘ਚ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਟੋਕੀਓ ਦਾ ਓਗਾਸਾਵਾਰਾ ਟਾਪੂ (Ogasawara Island) ਰਿਹਾ ਹੈ।
ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 6:09 ਵਜੇ ਆਇਆ, ਇਸ ਦਾ ਕੇਂਦਰ 27.1 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 142.5 ਡਿਗਰੀ ਪੂਰਬੀ ਦਿਸ਼ਾ ਸੀ। ਇਸ ਦੀ ਗਹਿਰਾਈ 70 ਕਿਲੋਮੀਟਰ ਸੀ। ਅਜੇ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।