ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਨਵੀਆਂ ਪਾਬੰਦੀਆਂ ਦਾ ਐਲਾਨ, ਸਕੂਲ-ਕਾਲਜ ਬੰਦ, ਜਾਣੋ ਹੋਰ ਕੀ-ਕੀ ਹੋਵੇਗੀ ਪਾਬੰਦੀ

TeamGlobalPunjab
2 Min Read

ਪੱਛਮੀ ਬੰਗਾਲ : ਪੱਛਮੀ ਬੰਗਾਲ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮਮਤਾ ਸਰਕਾਰ ਨੇ ਐਤਵਾਰ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ। ਇਹ ਪਾਬੰਦੀਆਂ ਅੰਸ਼ਕ ਲੌਕਡਾਊਨ ਦੇ ਦੌਰ ਵਿੱਚ ਵੇਖੀਆਂ ਜਾ ਰਹੀਆਂ ਹਨ। ਬੰਗਾਲ ਵਿੱਚ ਕੱਲ੍ਹ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ, ਸਪਾ, ਸੈਲੂਨ, ਬਿਊਟੀ ਪਾਰਲਰ, ਚਿੜੀਆਘਰ ਅਤੇ ਮਨੋਰੰਜਨ ਪਾਰਕ ਬੰਦ ਰਹਿਣਗੇ। ਰਾਜ ਦੇ ਮੁੱਖ ਸਕੱਤਰ ਐਚ ਕੇ ਦਿਵੇਦੀ ਨੇ ਦੱਸਿਆ ਕਿ ਸਾਰੇ ਸਰਕਾਰੀ ਅਤੇ ਨਿੱਜੀ ਦਫ਼ਤਰ 50% ਸਮਰੱਥਾ ਨਾਲ ਕੰਮ ਕਰਨਗੇ। ਸਾਰੀਆਂ ਪ੍ਰਬੰਧਕੀ ਮੀਟਿੰਗਾਂ ਵਰਚੁਅਲ ਮੋਡ ਰਾਹੀਂ ਕਰਵਾਈਆਂ ਜਾਣਗੀਆਂ। 5 ਜਨਵਰੀ ਤੋਂ ਮੁੰਬਈ ਅਤੇ ਦਿੱਲੀ ਤੋਂ ਹਫਤੇ ‘ਚ ਸਿਰਫ ਦੋ ਦਿਨ (ਸੋਮਵਾਰ ਅਤੇ ਸ਼ੁੱਕਰਵਾਰ) ਲਈ ਉਡਾਣਾਂ ਚੱਲਣਗੀਆਂ।

ਮੁੱਖ ਸਕੱਤਰ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਕਿਹਾ ਸੀ ਕਿ ਕੁਝ ਪਾਬੰਦੀਆਂ ਲਗਾਈਆਂ ਜਾਣਗੀਆਂ। ਬ੍ਰਿਟੇਨ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਕੱਲ ਤੋਂ ਰੋਕ ਲਗਾ ਦਿੱਤੀ ਗਈ ਹੈ।

ਇਹ ਪਾਬੰਦੀਆਂ ਲਾਈਆਂ ਗਈਆਂ ਹਨ

3 ਜਨਵਰੀ ਤੋਂ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਬੰਦ ਰਹਿਣਗੀਆਂ।

ਸਾਰੇ ਦਫ਼ਤਰਾਂ ਵਿੱਚ ਸਿਰਫ਼ 50 ਫ਼ੀਸਦੀ ਹਾਜ਼ਰੀ ਦੀ ਇਜਾਜ਼ਤ ਹੋਵੇਗੀ।

ਸਾਰੇ ਸਵੀਮਿੰਗ ਪੂਲਜ਼, ਸਪਾ ਅਤੇ ਬਿਊਟੀ ਪਾਰਲਰ ਬੰਦ ਰਹਿਣਗੇ।

ਟੂਰਿਸਟ ਸਥਾਨ, ਚਿੜੀਆਘਰ, ਸਿਨੇਮਾ ਹਾਲ ਬੰਦ ਰਹਿਣਗੇ।

ਅਜਿਹੇ ਸ਼ਾਪਿੰਗ ਮਾਲਾਂ ‘ਚ ਸਿਰਫ 50 ਫੀਸਦੀ ਹੀ ਮੌਜੂਦ ਹੋ ਸਕਦੇ ਹਨ।

ਮੀਟਿੰਗਾਂ, ਹਾਲਾਂ ਅਤੇ ਕਾਨਫਰੰਸਾਂ ਵਿੱਚ 50 ਪ੍ਰਤੀਸ਼ਤ ਹਾਜ਼ਰੀ ਦੀ ਆਗਿਆ ਹੋਵੇਗੀ।

ਲੋਕਲ ਟਰੇਨਾਂ 50 ਫੀਸਦੀ ਸਮਰੱਥਾ ਨਾਲ ਚੱਲਣਗੀਆਂ। ਇਹ ਸ਼ਾਮ 7 ਵਜੇ ਤੱਕ ਹੀ ਚੱਲੇਗੀ।

ਮੈਟਰੋ ਵੀ 50 ਫੀਸਦੀ ਸਮਰੱਥਾ ਨਾਲ ਚੱਲੇਗੀ।

ਹੋਮ ਡਿਲੀਵਰੀ ਵਿੱਚ ਪ੍ਰੋਟੋਕੋਲ ਦਾ ਪਾਲਣ ਕਰਨਾ ਹੋਵੇਗਾ।

ਰਾਤ ਦਾ ਕਰਫਿਊ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਾਗੂ ਰਹੇਗਾ।

ਇਸ ਸਮੇਂ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਮਾਸਕ ਪਹਿਨਣ, ਸਰੀਰਕ ਦੂਰੀ ਅਤੇ ਸਾਫ਼-ਸਫ਼ਾਈ ਰੱਖਣ ਦੇ ਨਿਯਮਾਂ ਦੀ ਹਮੇਸ਼ਾ ਪਾਲਣਾ ਕਰਨੀ ਪਵੇਗੀ। ਸਿਹਤ ਸੇਵਾਵਾਂ, ਕਾਨੂੰਨ ਵਿਵਸਥਾ ਅਤੇ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਹਰ ਤਰ੍ਹਾਂ ਦੀ ਆਵਾਜਾਈ ਅਤੇ ਜਨਤਕ ਗਤੀਵਿਧੀਆਂ ‘ਤੇ ਪਾਬੰਦੀ ਰਹੇਗੀ। ਜ਼ਰੂਰੀ ਸੇਵਾਵਾਂ ਵਿੱਚ ਖੇਤੀਬਾੜੀ ਅਤੇ ਹੋਰ ਐਮਰਜੈਂਸੀ ਸੇਵਾਵਾਂ ਵੀ ਸ਼ਾਮਲ ਹਨ।

Share This Article
Leave a Comment