ਸੁਖਬੀਰ ਬਾਦਲ ਨੇ ਚੋਣ ਮੈਨੀਫੈਸਟੋ ਕੀਤਾ ਜਾਰੀ, ਟਰਾਂਸਪੋਰਟਰਾਂ ਲਈ ਕੀਤੇ ਵੱਡੇ ਐਲਾਨ

TeamGlobalPunjab
2 Min Read

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਆਉਣ `ਤੇ ਵਿਸ਼ੇਸ਼ ਸਹੂਲਤਾਂ ਦੇਣ ਦਾ ਐਲਾਨ ਕੀਤਾ।

ਸੁਖਬੀਰ ਬਾਦਲ ਨੇ ਕਿਹਾ ਕਿ ਟਰਾਂਸਪੋਰਟਰਾਂ ਅਤੇ ਟਰੱਕ ਆਪਰੇਟਰਾਂ ਦੇ ਨਾਲ-ਨਾਲ ਤਿੰਨ ਪਹੀਆ ਵਾਹਨ ਚਾਲਕਾਂ ਲਈ ਇਕ ਪਾਲਿਸੀ ਬਣਾ ਰਹੇ ਹਾਂ, ਜਿਸ ਨੂੰ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਲਾਗੂ ਕਰ ਦਿੱਤਾ ਜਾਵੇਗਾ। ਇਸਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਵਾਹਨਾਂ ਦੇ ਹੈਵੀ ਲਾਇਸੈਂਸ ਲਈ ਹਰ ਜ਼ਿਲ੍ਹੇ ਵਿੱਚ ਸੈਂਟਰ ਬਣਾਏ ਜਾਣਗੇ। ਟਰਾਂਸਪੋਰਟਰਾਂ ਦੇ ਨਾਲ ਸਬੰਧਤ ਹਰੇਕ ਓਪਰੇਟਰ ਦੀ ਇੰਸ਼ੋਰੈਂਸ ਵੀ ਪੰਜਾਬ ਸਰਕਾਰ ਵੱਲੋਂ ਕਰਵਾਈ ਜਾਏਗੀ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਸ਼ਹਿਰਾਂ ਵਿੱਚ ਆਟੋ ਰਿਕਸ਼ਾ ਨਾਜਾਇਜ਼ ਚੱਲ ਰਹੇ ਹਨ ਅਤੇ ਉਨ੍ਹਾਂ ਆਟੋ ਰਿਕਸ਼ਾ ਨੂੰ ਸਰਕਾਰ ਆਪਣੇ ਕਬਜ਼ੇ ’ਚ ਲੈ ਕੇ ਉਨ੍ਹਾਂ ਲੋਕਾਂ ਨੂੰ ਈ-ਰਿਕਸ਼ਾ ਦਵੇਗੀ ਤਾਂ ਜੋ ਸ਼ਹਿਰ ਵਿੱਚੋਂ ਪ੍ਰਦੂਸ਼ਣ ਤੇ ਟ੍ਰੈਫਿਕ ਦੀ ਸਮੱਸਿਆ ਘੱਟ ਕੀਤੀ ਜਾਵੇ। ਜੇਕਰ ਬੇਰੋਜ਼ਗਾਰ ਨੌਜਵਾਨ ਈ-ਰਿਕਸ਼ਾ ਚਲਾਉਣਾ ਚਾਹੁੰਦੇ ਹਨ ਤਾਂ ਸਾਡੀ ਸਰਕਾਰ ਆਉਣ ‘ਤੇ ਲੋਨ ਦਿੱਤੇ ਜਾਣਗੇ, ਜਿਸਦਾ ਵਿਆਜ ਪੰਜਾਬ ਸਰਕਾਰ ਦੇਵੇਗੀ। ਉਨ੍ਹਾਂ  ਕਿਹਾ ਕਿ ਯੂਨੀਅਨ ਦੇ ਟਰੱਕਾਂ ਦੇ 1 ਸਾਲ ਦੇ ਵਿੱਚ ਇੱਕ ਵਾਰੀ ਕਾਗ਼ਜ਼ ਚੈੱਕ ਹੋਇਆ ਕਰਨਗੇ ਤੇ ਉਨ੍ਹਾਂ ਨੂੰ ਇੱਕ ਸਟੀਕਰ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, ‘ਜੇਕਰ ਕੋਈ ਵੀ ਪੁਲਿਸ ਮੁਲਾਜ਼ਮ ਟਰੱਕਾਂ ਵਾਲਿਆਂ ਨੂੰ ਵਾਰ-ਵਾਰ ਰੋਕੇ ਪਰੇਸ਼ਾਨ ਨਾਂ ਕਰੇ। ਕਿਸੇ ਟਰੱਕ ਵਾਲੇ ਦਾ ਜੇਕਰ ਟੈਕਸ ਡਿਲੇਅ ਹੈ, ਤਾਂ ਅਸੀਂ ਇੱਕ ਟਾਈਮ ਸੈਟਲਮੈਂਟ ਟੈਕਸ ਸਕੀਮ ਲੈ ਕੇ ਆਵਾਂਗੇ। ‘

Share This Article
Leave a Comment