ਚੰਡੀਗੜ੍ਹ: ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਜਿਸ ਸਬੰਧੀ ਜਾਣਕਾਰੀ ਖ਼ੁਦ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਈ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਬੀ ਪਰਾਕ ਦੇ ਚਾਚੇ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ ਦਾ ਦਿਹਾਂਤ ਹੋਇਆ ਸੀ।
ਸੋਸ਼ਲ ਮੀਡੀਆ ‘ਤੇ ਗਾਇਕ ਬੀ ਪਰਾਕ ਨੇ ਆਪਣੇ ਪਿਤਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ”ਮੇਰੇ ਕੋਲ ਸ਼ਬਦ ਨਹੀਂ ਹਨ, ਮੈਂ ਸੁੰਨ ਹਾਂ, ਮੈਂ ਸਦਮੇ ‘ਚ ਹਾਂ। ਮੈਂ ਟੁੱਟ ਗਿਆ ਹਾਂ ਪਹਿਲਾਂ ਚਾਚਾ ਅਤੇ ਹੁਣ ਸੱਚਮੁੱਚ ਤੁਹਾਨੂੰ ਮਿਸ ਕਰਾਂਗਾ ਡੈਡੀ… ਮੇਰੇ ਗੀਤ ਲਈ ਤੁਹਾਡੀ ਹਰ ਪ੍ਰਤੀਕਿਰਿਆ ਅਤੇ ਮੇਰੇ ਲਈ ਤੁਹਾਡੀਆਂ ਅੱਖਾਂ ‘ਚ ਉਹ ਖੁਸ਼ੀ ਦੇ ਹੰਝੂ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹੁਣ ਮੈਂ ਤੁਹਾਨੂੰ ਬਹੁਤ ਮਿਸ ਕਰਨ ਜਾ ਰਿਹਾ ਹਾਂ… ਮੈਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਅਸ਼ੀਰਵਾਦ ਦਿਓ ।
View this post on Instagram