ਨਵੀਂ ਦਿੱਲੀ: ਕਾਮੇਡੀਅਨ-ਅਦਾਕਾਰ ਸੁਨੀਲ ਗਰੋਵਰ ਨੇ ਟੀਵੀ ‘ਤੇ ‘ਗੁੱਥੀ’ ਅਤੇ ‘ਰਿੰਕੂ ਭਾਬੀ’ ਬਣ ਕੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਜਦੋਂ ਵੀ ਉਹ ‘ਕਾਮੇਡੀ ਨਾਈਟਸ ਵਿਦ ਕਪਿਲ’ ‘ਚ ਕੁੜੀ ਦੇ ਗੇਟਅੱਪ ‘ਚ ਐਂਟਰੀ ਕਰਦੇ ਸਨ ਤਾਂ ਲੋਕਾਂ ਦੇ ਚਿਹਰੇ ਖੁਸ਼ ਹੋ ਜਾਂਦੇ ਸਨ। ਉਨ੍ਹਾਂ ਦੇ ਇਨ੍ਹਾਂ ਕਿਰਦਾਰਾਂ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਪਰ ਸੁਨੀਲ ਗਰੋਵਰ ਦੇ ਬੇਟੇ ਨੂੰ ਟੀਵੀ ‘ਤੇ ਉਨ੍ਹਾਂ ਦਾ ਕੁੜੀ ਬਣਨਾ ਪਸੰਦ ਨਹੀਂ ਸੀ। ਇਸ ਗੱਲ ਦਾ ਖੁਲਾਸਾ ਖੁਦ ਸੁਨੀਲ ਨੇ ਇਕ ਇੰਟਰਵਿਊ ਦੌਰਾਨ ਕੀਤਾ ਹੈ।
ਇੰਟਰਵਿਊ ਦੌਰਾਨ ਸੁਨੀਲ ਗਰੋਵਰ ਨੇ ਕਿਹਾ, ‘ਉਸਦੇ ਬੇਟੇ ਨੂੰ ਉਸਦੇ ਦੋਸਤਾਂ ਨੇ ਛੇੜਿਆ ਸੀ ਕਿ ਤੇਰਾ ਪਿਤਾ ਕੁੜੀ ਬਣ ਜਾਂਦਾ ਹੈ। ਬੇਟੇ ਨੇ ਸੁਨਿਲ ਗਰੋਵਰ ਨੂੰ ਕਿਹਾ ਕਿ ਪਿਤਾ ਜੀ, ਕੁੜੀ ਨਾ ਬਣਿਓ। ਜਦੋਂ ਸੁਨਿਲ ਨੇ ਬਿਲਡਿੰਗ ਵਿਚ ਗੱਲ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਕੁਝ ਬੱਚੇ ਇਸ ਗੱਲ ਨੂੰ ਲੈ ਕੇ ਉਸਦੇ ਬੇਟੇ ਨਾਲ ਛੇੜਛਾੜ ਕਰਦੇ ਹਨ। ਫਿਰ ਇੱਕ ਦਿਨ ਸੁਨਿਲ ਆਪਣੇ ਬੇਟੇ ਨੂੰ ਮਾਲ ਲੈ ਕੇ ਗਏ। ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ ਸੁਨਿਲ ਨਾਲ ਸੈਲਫੀ ਲਈ। ਇਹ ਸਭ ਦੇਖ ਕੇ ਬੇਟੇ ਨੂੰ ਅਹਿਸਾਸ ਹੋਇਆ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ। ਸੁਨਿਲ ਨੇ ਆਪਣੇ ਬੇਟੇ ਨੂੰ ਸਮਝਾਇਆ ਕਿ ਅਸੀਂ ਬਹੁਤ ਸਾਰੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਂਦੇ ਹਾਂ।
https://www.instagram.com/p/CFhEqGEHVtF/?utm_source=ig_embed&utm_campaign=embed_video_watch_again
ਸੁਨੀਲ ਗਰੋਵਰ ਨੇ ਅੱਗੇ ਕਿਹਾ, ‘ਕਾਮੇਡੀਅਨ ਬਣਨਾ ਬਹੁਤ ਮੁਸ਼ਕਲ ਹੈ ਅਤੇ ਲੋਕਾਂ ਨੂੰ ਹਸਾਉਣਾ ਉਸਤੋਂ ਵਧ ਮੁਸ਼ਕਿਲ ਹੈ।ਉਨ੍ਹਾਂ ਕਿਹਾ ਕਿ ਇਹ ਇੱਕ ਮਹਾਨ ਨੇਕੀ ਦਾ ਕੰਮ ਹੈ।ਕਾਮੇਡੀਅਨ ਕਿਸੇ ਸੰਤ ਤੋਂ ਘੱਟ ਨਹੀਂ ਹੈ। ਕਾਮੇਡੀਅਨ ਲਗਭਗ ਡਾਕਟਰ ਹਨ, ਕਿਉਂਕਿ ਤੁਸੀਂ ਲੋਕਾਂ ਨੂੰ ਹਸਾ ਰਹੇ ਹੋ।ਉਸਨੇ ਕਿਹੲ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕ ਭਾਵੇਂ ਕਿੰਨੇ ਵੀ ਤਣਾਅ ਵਿੱਚ ਹੋਣ ਪਰ ਉਸਨੂੰ ਦੇਖ ਕੇ ਲੋਕਾਂ ਦੇ ਚਿਹਰੇ ‘ਤੇ ਮੁਸਕਰਾਹਟ ਆ ਜਾਂਦੀ ਹੈ।