ਚੰਡੀਗੜ੍ਹ : ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟਰੇਲਰ ‘ਚ ਗਿੱਪੀ ਗਰੇਵਾਲ ਦਾ ਰੋਮਾਂਟਿਕ ਤੇ ਕਾਮੇਡੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
ਇਸ ਫ਼ਿਲਮ ਦੀ ਕਹਾਣੀ ਗਿਰਧਾਰੀ ਲਾਲ ਯਾਨੀ ਕਿ ਗਿੱਪੀ ਗਰੇਵਾਲ ਦੇ ਆਲੇ ਦੁਆਲੇ ਘੁੰਮਦੀ ਹੈ। ਜੋ ਕਿ ਬਹੁਤ ਹੀ ਖੂਬਸੂਰਤ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਉਮਰ ਹੋ ਚੁੱਕੀ ਹੈ ਪਰ ਹਾਲੇ ਤੱਕ ਉਸ ਦਾ ਵਿਆਹ ਨਹੀਂ ਹੋਇਆ। ਇਸ ਤੋਂ ਬਾਅਦ ਸਾਰੇ ਪਿੰਡ ‘ਚ ਉਸ ਦੇ ਵਿਆਹ ਦੇ ਚਰਚੇ ਹੁੰਦੇ ਹਨ।
Lao Ji Aa Gaya Shava Ni Girdhari Da Trailer Dekho Te Daso Kiven Lageya Trailer👍https://t.co/QnswZif1Wo#shavanigirdharilal #17Dec2021#GippyGrewal @neerubajwa @yamigautam @realhimanshi @SGurpal @surilieggautam @GurpreetGhuggi @meranaranbir @humblemotionpic @shavanigirdhari pic.twitter.com/RggBoYZCAO
— Gippy Grewal (@GippyGrewal) December 2, 2021
ਇਸ ਫਿਲਮ ਵਿੱਚ ਪੰਜਾਬੀ ਫਿਲਮ ਜਗਤ ਦੀਆਂ 7 ਅਦਾਕਾਰਾਂ ਨੀਰੂ ਬਾਜਵਾ, ਯਾਮਿਨੀ ਗੌਤਮ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੁ ਗਰੇਵਾਲ, ਸਾਰਾ ਗੁਰਪਾਲ ਅਤੇ ਪਾਯਲ ਰਾਜਪੂਤ ਨੂੰ ਪੇਸ਼ ਕਰ ਕੇ ਇੱਕ ਨਾਵਾਂ ਇਤਿਹਾਸ ਰਚਿਆ ਹੈ।
ਫਿਲਮ ਦਾ ਨਿਰਮਾਣ ਹੰਬਲ ਮੋਸ਼ਨ ਪਿਕਚਰਜ਼ ਨੇ ਪੂਜਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਸ਼ਾਵਾ ਨੀ ਗਿਰਧਾਰੀ ਲਾਲ ਦੀ ਕਹਾਣੀ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲ ਕੇ ਲਿਖੀ ਹੈ।