ਚੰਡੀਗੜ੍ਹ: ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਨਿਰਮਾਣ ਹੰਬਲ ਮੋਸ਼ਨ ਪਿਕਚਰਜ਼ ਨੇ ਪੂਜਾ ਐਂਟਰਟੇਨਮੈਂਟ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ।
ਸ਼ਾਵਾ ਨੀ ਗਿਰਧਾਰੀ ਲਾਲ ਦੀ ਕਹਾਣੀ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਮਿਲ ਕੇ ਲਿਖੀ ਹੈ। ਉਥੇ ਹੀ ਗਿੱਪੀ ਗਰੇਵਾਲ ਨੇ ਰਾਣਾ ਰਣਬੀਰ ਨਾਲ ਫੋਟੋ ਸਾਂਝੀ ਕਰਦਿਆਂ ਇੱਕ ਖਾਸ ਪੋਸਟ ਕੀਤੀ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ, ‘ਰਾਣਾ ਰਣਬੀਰ ਬਾਈ ਮੈਨੂੰ ਬਹੁਤ ਪੁਰਾਣਾ ਜਾਣਦਾ ਹਾਂ ਤੇ ਕਈ ਸ਼ੋਅ ਤੇ ਟੂਰ ਵੀ ਇੱਕਠੇ ਲਾਏ ਆ ਅਸੀਂ । ਪਰ ਗੂੜ੍ਹੀ ਸਾਂਝ ਮੇਰੀ ਰਾਣੇ ਬਾਈ ਦੇ ਨਾਲ ਅਰਦਾਸ ਫ਼ਿਲਮ ਦੇ ਸੈੱਟ ‘ਤੇ ਪਈ ਆ। ਸ਼ਾਵਾ ਨੀ ਗਿਰਧਾਰੀ ਲਾਲ ਫ਼ਿਲਮ ਮੈਂ ਤੇ ਰਾਣੇ ਬਾਈ ਨੇ ਇੱਕਠਿਆਂ ਲਿਖੀ ਆ। ਸਾਡੇ ਲਈ ਇੱਕ ਬਹੁਤ ਵੱਖਰਾ ਸਬਜੈਕਟ ਸੀ ਇਹ। ਅਰਦਾਸ ਅਤੇ ਅਰਦਾਸ ਕਰਾਂ ਤੋਂ ਬਾਅਦ ਮੇਰੀ ਤੀਜੀ ਫ਼ਿਲਮ ਆ ਬਤੌਰ ਡਾਇਰੈਕਟਰ ਅਤੇ ਉਮੀਦ ਆ ਤੁਸੀਂ ਪਸੰਦ ਕਰੋਗੇ।’
View this post on Instagram
ਦੱਸਣਯੋਗ ਹੈ ਕਿ ਇਸ ਫਿਲਮ ਵਿੱਚ ਪੰਜਾਬੀ ਫਿਲਮ ਜਗਤ ਦੀਆਂ 7 ਅਦਾਕਾਰਾਂ ਨੀਰੂ ਬਾਜਵਾ, ਯਾਮਿਨੀ ਗੌਤਮ, ਹਿਮਾਂਸ਼ੀ ਖੁਰਾਣਾ, ਸੁਰੀਲੀ ਗੌਤਮ, ਤਨੁ ਗਰੇਵਾਲ, ਸਾਰਾ ਗੁਰਪਾਲ ਅਤੇ ਪਾਯਲ ਰਾਜਪੂਤ ਨੂੰ ਪੇਸ਼ ਕਰ ਕੇ ਇੱਕ ਨਾਵਾਂ ਇਤਿਹਾਸ ਰਚਿਆ ਹੈ।
ਸਤਿੰਦਰ ਸਰਤਾਜ ਅਤੇ ਹੈਪੀ ਰਾਏਕੋਟੀ ਦੁਆਰਾ ਲਿਖੇ ਗੀਤਾਂ ਵਿੱਚ ਜਤਿੰਦਰ ਸ਼ਾਹ ਨੇ ਆਪਣੇ ਸੰਗੀਤ ਦਾ ਤੱਤ ਰਲਾਇਆ ਹੈ। ਫਿਲਮ ਨੂੰ ਰੋਹਿਤ ਧੀਮਾਨ ਵਿਜ਼ੂਅਲ ਪ੍ਰਮੋਸ਼ਨਜ਼, ਹੈਸ਼ਟੈਗ # ਸਟੂਡੀਓਜ਼ ਦੁਆਰਾ ਸੰਪਾਦਿਤ ਕੀਤਾ ਗਿਆ ਹੈ। ਫਿਲਮ ਦੇ ਕਾਰਜਕਾਰੀ ਨਿਰਮਾਤਾ ਭਾਨਾ ਐਲ.ਏ ਅਤੇ ਲਾਈਨ ਨਿਰਮਾਤਾ ਹਰਦੀਪ ਦੁੱਲਟ ਹਨ ਅਤੇ ਪ੍ਰੋਜੈਕਟ ਹੈੱਡ ਵਿਨੋਦ ਅਸਵਾਲ ਹਨ।