ਚੰਡੀਗੜ੍ਹ : ਨਸ਼ਿਆਂ ਬਾਰੇ ਐੱਸ.ਟੀ.ਐੱਫ. ਦੀ ਰਿਪੋਰਟ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਮੁੜ ਤੋਂ ਆਪਣੀ ਹੀ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।
ਸਿੱਧੂ ਨੇ ਆਪਣੇ ਟਵਿੱਟਰ ਹੈਂਡਲ ਅਤੇ ਫੇਸਬੁੱਕ ਪੇਜ਼ ਰਾਹੀਂ ਮੰਗ ਕੀਤੀ ਹੈ ਕਿ ਐੱਸ.ਟੀ.ਐੱਫ. ਰਿਪੋਰਟ ‘ਤੇ ਤੁਰੰਤ ਐਕਸ਼ਨ ਲਿਆ ਜਾਵੇ ਜੇਕਰ ਇਸ ਵਿੱਚ ਕੁੱਝ ਨਹੀਂ ਹੈ ਤਾਂ ਕੈਪਟਨ ਜ਼ਿੰਮੇਵਾਰ ਹੋਣਗੇ, ਤੇ ਜੇ ਕੁੱਝ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ।
Why plead to High Court, when the Court had directed you to take the lead and open the report … If there is nothing in the report let Captain be accountable, if there is something, take immediate action !! pic.twitter.com/1BlPqNWxAq
— Navjot Singh Sidhu (@sherryontopp) November 28, 2021
ਸਿੱਧੂ ਨੇ ਤਰਕ ਵੀ ਦਿੱਤਾ ਕਿ ਹਾਈਕੋਰਟ ਕੋਲ ਅਪੀਲ ਕਿਉਂ ਕਰਨੀ
…. ਜਦੋਂ ਖ਼ੁਦ ਕੋਰਟ ਨੇ ਤੁਹਾਨੂੰ ਰਿਪੋਰਟ ਖੋਲ੍ਹਣ ਦੇ ਆਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਐੱਸ.ਟੀ.ਐੱਫ. ਦੀ ਰਿਪੋਰਟ ਜਨਤਕ ਕਰਨ ਬਾਰੇ ਨਵਜੋਤ ਸਿੱਧੂ ਐਲਾਨ ਕਰ ਚੁੱਕੇ ਹਨ ਕਿ ਜੇਕਰ ਜਲਦੀ ਹੀ ਇਸਨੂੰ ਖੋਲ੍ਹਿਆ ਨਹੀਂ ਗਿਆ ਤਾਂ ਉਹ ਮਰਨ ਵਰਤ ‘ਤੇ ਬੈਠ ਜਾਣਗੇ।